ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਤਿੰਨ ਕੈਦੀ ਫ਼ਰਾਰ, ਪੁਲਿਸ ਨੂੰ ਪਈਆਂ ਭਾਜੜਾਂ

    0
    127

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਤਿੰਨ ਕੈਦੀ ਫ਼ਰਾਰ ਹੋ ਗਏ। ਸੂਤਰਾਂ ਅਨੁਸਾਰ ਤਿੰਨ ਦੋਸ਼ੀ ਬੁੱਧਵਾਰ ਸਵੇਰੇ ਤੜਕੇ ਜੇਲ੍ਹ ਬੈਰਕ ਤੋੜ ਕੇ ਫ਼ਰਾਰ ਹੋਏ ਹਨ। ਇਨ੍ਹਾਂ ‘ਚ ਇੱਕ ਸ਼ੇਰਜੰਗ ਸਿੰਘ ਯੂਕੇ ਤੋਂ ਡਿਪੋਰਟ ਹੋ ਕੇ ਆਇਆ ਹੈ। ਉਸ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਸੀ।

    ਤਿੰਨੋ ਫ਼ਰਾਰ ਕੈਦੀ ਪਿਛਲੇ ਹਫ਼ਤੇ ਬਠਿੰਡਾ ਜੇਲ੍ਹ ਤੋਂ ਪਟਿਆਲਾ ਸੈਂਟਰਲ ਜੇਲ੍ਹ ਸ਼ਿਫਟ ਕੀਤੇ ਗਏ ਸੀ। ਇਹ ਤਿੰਨੇ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਫ਼ਰਾਰ ਹੋਏ ਹਨ। ਇਹ ਤਿੰਨੋਂ ਕੋਰਾਟਾਈਨ ਬੈਰਕ ‘ਚ ਬੰਦ ਸੀ ਜਿਸ ‘ਚ ਕੈਦੀਆਂ ਲਈ ਸੈੱਲ ਹਨ।ਪੁਲਿਸ ਜਾਂਚ ਕਰ ਰਹੀ ਹੈ ਕਿ ਕਿਵੇਂ ਉਹ 10 ਫੁੱਟ ਦੀ ਅੰਦਰੂਨੀ ਕੰਧ ਅਤੇ ਫਿਰ ਬਾਹਰੀ ਕੰਧ ਜੋ 12 ਫੁੱਟ ਤੋਂ ਉੱਚੀ ਹੈ, ਨੂੰ ਟੱਪਣ ਵਿੱਚ ਕਾਮਯਾਬ ਰਹੇ। ਹਾਲਾਂਕਿ, ਇਸ ਮਾਮਲੇ ‘ਤੇ ਕੋਈ ਵੀ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।

    LEAVE A REPLY

    Please enter your comment!
    Please enter your name here