ਪਟਾਕਿਆਂ ਵਾਲੇ ਬੁਲੇਟ ਦੇ ਸਿਲੈਂਸਰ ਬਰਨਾਲਾ ਪੁਲਿਸ ਨੇ ਰੋੜੀਕੁੱਟ ਨਾਲ ਭੰਨੇ

    0
    136

    ਬਰਨਾਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪਟਾਕਿਆਂ ਵਾਲੇ ਬੁਲੇਟ ਦੇ ਸਿਲੈਂਸਰ ਬਰਨਾਲਾ ਪੁਲਿਸ ਨੇ ਰੋੜੀਕੁੱਟ ਨਾਲ ਭੰਨੇ ਬਰਨਾਲਾ ਜ਼ਿਲ੍ਹੇ ਵਿੱਚ ਹੁਣ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਵਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਕਿਉਂਕਿ ਬੁਲੇਟ ਦੇ ਪਟਾਕੇ ਪਵਾਉਣ ਵਾਲਿਆਂ ਦੇ ਹੁਣ ਬਰਨਾਲਾ ਪੁਲਿਸ ਖ਼ੁਦ ਪਟਾਕੇ ਪਾਉਣ ਲੱਗੀ ਹੈ।

    ਬੁਲੇਟ ਮੋਟਰਸਾਈਕਲ ’ਤੇ ਪਟਾਕੇ ਪਾ ਕੇ ਹੁੱਲੜਬਾਜ਼ੀ ਕਰ ਵਾਲਿਆਂ ਪੁਲਿਸ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। ਪੁਲਿਸ ਵਲੋਂ ਜ਼ਿਲੇ ਦੇ ਵੱਖ ਵੱਖ ਥਾਵਾਂ ’ਤੇ ਨਾਕੇਬੰਦੀ ਕਰਕੇ ਪਟਾਕੇ ਮਾਰਨ ਵਾਲੇ ਬੁਲਿਟਾਂ ਦੇ ਸਿਲੈਂਡਰ ਉਤਾਰ ਜਾ ਰਹੇ ਹਨ, ਜਿਹਨਾਂ ਨੂੰ ਬਾਅਦ ਵਿੱਚ ਭੰਨਿਆ ਜਾ ਰਿਹਾ ਹੈ ਤਾਂ ਕਿ ਹੁੱਲੜਬਾਜ਼ ਪਟਾਕੇ ਮਾਰਨ ਦੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਪੁਲਿਸ ਵਲੋਂ ਹੁਣ ਜ਼ਿਲ੍ਹੇ ਵਿੱਚ 150 ਦੇ ਕਰੀਬ ਪਟਾਕਿਆਂ ਵਾਲੇ ਸਿਲੈਂਸਰ ਉਤਾਰ ਕੇ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮੁਹਿੰਤ ਤਹਿਤ ਪੁਲਿਸ ਵਲੋਂ ਰੋੜੀਕੁੱਟ ਪਟਾਕਿਆਂ ਵਾਲੇ ਸਿਲੈਂਸਰਾਂ ਉਪਰ ਚੜਾ ਕੇ ਉਹਨਾਂ ਨੂੰ ਤੋੜਿਆ ਗਿਆ ਤਾਂ ਕਿ ਇਹਨਾਂ ਦੀ ਮੁੜ ਵਰਤੋਂ ਨਾ ਹੋ ਸਕੇ।ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਜੇਕਰ ਹੁੱਲੜਬਾਜ਼ਾਂ ਨੇ ਪੁਲਿਸ ਦੀ ਇਸ ਚੇਤਾਵਨੀ ’ਤੇ ਵੀ ਪਟਾਕੇ ਮਾਰਨੇ ਬੰਦ ਨਾ ਕੀਤੇ ਤਾਂ ਉਹਨਾਂ ਦੇ ਮੋਟਰਸਾਈਕਲ ਜ਼ਬਤ ਕਰਕੇ ਭਾਰੀ ਜ਼ੁਰਮਾਨੇ ਕੀਤੇ ਜਾਣਗੇ। ਇਸ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ ਕੁੱਝ ਲੋਕ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।

    ਇਹਨਾਂ ਵਲੋਂ ਇਸ ਤਰ੍ਹਾਂ ਪਟਾਕੇ ਪਾ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੋ ਗ਼ੈਰ ਕਾਨੂੰਨੀ ਹੈ। ਇਹਨਾਂ ਸ਼ਰਾਰਤੀ ਅਨਸਰਾਂ ’ਤੇ ਨਕੇਲ ਕਸਣ ਲਈ ਬਰਨਾਲਾ ਪੁਲਿਸ ਵਲੋਂ ਪਟਾਕੇ ਮਾਰਨ ਵਾਲਿਆਂ ’ਤੇ ਸਖ਼ਤੀ ਕੀਤੀ ਗਈ ਹੈ। ਜਿਸ ਤਹਿਤ ਹੁਣ ਤੱਕ ਪੂਰੇ ਜ਼ਿਲ੍ਹੇ ਵਿੱਚ ਡੇਢ ਸੌ ਦੇ ਕਰੀਬ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਾਲੇ ਸਿਲੈਂਸਰ ਉਤਾਰ ਕੇ ਭੰਨੇ ਜਾ ਚੁੱਕੇ ਹਨ। ਇਸਤੋਂ ਇਲਾਵਾ ਕੁੱਝ ਦੇ ਚਾਲਾਨ ਵੀ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ’ਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਵੀ ਨੋਟਿਸ ਲਿਆ ਗਿਆ ਹੈ, ਕਿਉਂਕਿ ਇਹ ਸ਼ੋਰ ਪ੍ਰਦਰਸ਼ਨ ਕਰਨ ਦਾ ਜ਼ੁਰਮ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਬੁਲੇਟ ਮੋਟਰਸਾਈਕਲਾਂ ’ਤੇ ਪਟਾਖੇ ਪਾਉਣ ਵਾਲੇ ਸਿਲੈਂਸਰ ਮੋਡੀਫ਼ਾਈ ਕਰਕੇ ਲਗਾ ਲੈਂਦੇ ਹਨ। ਪਰ ਅਜਿਹੇ ਪਟਾਕੇ ਮਾਰਨ ਵਾਲੇ ਸਿਲੈਂਸਰ ਕੰਪਨੀ ਤੋਂ ਨਹੀਂ ਆਉਂਦੇ। ਜਿਸ ਕਰਕੇ ਇਹ ਕਾਨੂੰਨੀ ਜ਼ੁਰਮ ਹੈ। ਉਹਨਾਂ ਨੇ ਕਿਹਾ ਕਿ ਫ਼ਿਲਹਾਲ ਅਜਿਹੇ ਪਟਾਕੇ ਪਾਉਣ ਵਾਲਿਆਂ ਦੇ ਸਿਲੈਂਸਰ ਉਤਾਰ ਕੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਐਸਐਸਪੀ ਬਰਨਾਲਾ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਜੇਕਰ ਪੁਲਿਸ ਦੀ ਇਸ ਚੇਤਾਵਨੀ ਦੇ ਬਾਵਜੂਦ ਵੀ ਹੁੱਲੜਬਾਜ਼ਾਂ ਨੇ ਪਟਾਕੇ ਮਾਰਨੇ ਬੰਦ ਨਾ ਕੀਤੇ ਤਾਂ ਉਹਨਾਂ ਦੇ ਮੋਟਰਸਾਈਕਲ ਜ਼ਬਤ ਕਰਕੇ ਭਾਰੀ ਜ਼ੁਰਮਾਨੇ ਕੀਤੇ ਜਾਣਗੇ।

    LEAVE A REPLY

    Please enter your comment!
    Please enter your name here