ਨੌਦੀਪ ਕੌਰ ਦੇ ਹੱਕ ਵਿਚ ਵਿਦਿਆਰਥਣਾਂ ਦਾ ਪ੍ਰਦਰਸ਼ਨ

    0
    137

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਸਟੂਡੈਂਟ ਯੂਨੀਅਨ ਦੀਆਂ ਵਿਦਿਆਰਥਣਾਂ ਵੱਲੋਂ ਅੱਜ ਸਰਕਾਰੀ ਕਾਲਜ ਰੂਪਨਗਰ ਦੇ ਸਾਹਮਣੇ ਐਕਟੀਵਿਸਟ ਨੌਦੀਪ ਕੌਰ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਨੌਦੀਪ ਨੂੰ ਰਿਹਾਅ ਕੀਤਾ ਜਾਵੇ ਅਤੇ ਉਸ ਦੇ ਖ਼ਿਲਾਫ਼ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ।

    ਪੰਜਾਬ ਸਟੂਡੈਂਟ ਯੂਨੀਅਨ ਦੀ ਵਿਦਿਆਰਥਣ ਨੇਤਾ ਨੈਨਸੀ ਅਤੇ ਸ਼ਹਿਜ਼ਾਦੀ ਸਾਜੀਦਾ ਨੇ ਕਿਹਾ ਕਿ ਐਕਟੀਵਿਸਟ ਨੌਦੀਪ ਨੂੰ ਗ਼ਲਤ ਢੰਗ ਨਾਲ ਝੂਠਾ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਨੌਦੀਪ ਦੇ ਨਾਲ਼ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ।

    ਪੰਜਾਬ ਸਟੂਡੈਂਟ ਯੂਨੀਅਨ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਵਿਦਿਆਰਥਨਾ ਨੇ ਨੌਦੀਪ ਨੂੰ ਰਿਹਾਅ ਕਰਨ ਵਾਲੇ ਨਾਅਰੇ ਲਗਾ ਕੇ ਮੰਗ ਕੀਤੀ ਕਿ ਨੌਦੀਪ ਨੂੰ ਰਿਹਾਅ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਰੱਦ ਕੀਤੇ ਜਾਣ।

    LEAVE A REPLY

    Please enter your comment!
    Please enter your name here