ਨੋਇਡਾ ‘ਚ ਦੇਰ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਮੁੱਠਭੇੜ ‘ਚ 3 ਵਾਹਨ ਚੋਰ ਗ੍ਰਿਫ਼ਤਾਰ

    0
    133

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਨੋਇਡਾ ਪੁਲਿਸ ਨੇ ਮੁਕਾਬਲੇ ਦੇ ਬਾਅਦ ਤਿੰਨ ਵਾਹਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਦੇਰ ਰਾਤ ਪੁਲਿਸ ਅਤੇ ਵਾਹਨ ਚੋਰਾਂ ਵਿਚਕਾਰ ਹੋਈ ਮੁਠਭੇੜ ਵਿੱਚ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ, ਜਦੋਂਕਿ ਇੱਕ ਦਾ ਪਿੱਛਾ ਕਰਕੇ ਉਸਨੂੰ ਪੁਲਿਸ ਨੇ ਫੜ ਲਿਆ ਸੀ। ਇਕ ਪੁਲਿਸ ਅਧਿਕਾਰੀ ਨੇ ਇਸ ਬਾਰੇ ਦੱਸਿਆ ਹੈ।

    ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਦੀਆਂ ਦੋ ਕਾਰਾਂ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਉਨ੍ਹਾਂ ਖ਼ਿਲਾਫ਼ ਵਾਹਨ ਚੋਰੀ ਦੇ ਦਰਜਨਾਂ ਕੇਸ ਦਰਜ ਹਨ। ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਜ਼ੋਨ) ਰਣਵਿਜੇ ਸਿੰਘ ਨੇ ਦੱਸਿਆ ਕਿ ਥਾਣਾ ਸੈਕਟਰ 24 ਨੇ ਸੋਮਵਾਰ ਦੇਰ ਰਾਤ ਨੂੰ ਹਰੀ ਦਰਸ਼ਨ ਚੌਂਕੀ ਨੇੜੇ ਜਾਂਚ ਦੌਰਾਨ ਕੁਝ ਬਦਮਾਸ਼ਾਂ ਨੂੰ ਇੱਕ ਕਾਰ ਵਿੱਚ ਆਉਂਦੇ ਵੇਖਿਆ।

    ਉਨ੍ਹਾਂ ਨੂੰ ਰੋਕਣ ਦਾ ਸੰਕੇਤ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਘੇਰਾਬੰਦੀ ਕਰਕੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਮੇਰਠ ਨਿਵਾਸੀ ਜ਼ਾਹਿਦ ਅਤੇ ਰਾਸ਼ਿਦ ਪੁਲਿਸ ਦੀ ਗੋਲੀਬਾਰੀ ਕਾਰਨ ਜ਼ਖਮੀ ਹੋ ਗਏ। ਹਾਲਾਂਕਿ ਉਸ ਦੇ ਕੁਝ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।

    ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫਿਰੋਜ਼ ਨਾਮ ਦੇ ਇੱਕ ਬਦਮਾਸ਼ ਨੂੰ ਫੜ ਲਿਆ। ਬਦਮਾਸ਼ਾਂ ਕੋਲੋਂ ਚੋਰੀ ਦੀਆਂ ਦੋ ਕਾਰਾਂ, ਦੋ ਦੇਸੀ ਪਿਸਤੌਲ, ਕਾਰਤੂਸ ਆਦਿ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਜ਼ਹੀਦ, ਰਾਸ਼ਿਦ ਅਤੇ ਫਿਰੋਜ਼ ਦਰਜਨਾਂ ਵਾਹਨ ਚੋਰੀ ਵਿੱਚ ਸ਼ਾਮਲ ਸਨ।

    LEAVE A REPLY

    Please enter your comment!
    Please enter your name here