ਨਿੱਜੀਕਰਨ ਦਾ ਵਿਰੋਧ : ਬੱਸਾਂ ’ਚ ਸਰਕਾਰ ਦੀ ‘ਟਿਕਟ’ ਕੱਟਣ ਤੁਰੇ ਟਰਾਂਸਪੋਰਟ ਕਾਮੇ

    0
    143

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ‘ਬੱਸ ’ਚ ਬੈਠੇ ਸਾਰੇ ਵੀਰਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ, ਅਸੀਂ ਸਿਰਫ਼ ਆਪ ਜੀ ਦਾ ਦੋ ਮਿੰਟ ਦਾ ਸਮਾਂ ਲੈਣਾ ਹੈ, ਜਿਵੇਂ ਕਿ ਤੁਸੀਂ ਭਲੀਭਾਂਤ ਜਾਣਦੇ ਹੋ ਕੇ ਇੰਨਾਂ ਸਰਕਾਰਾਂ ਵੱਲੋਂ ਅੱਜ ਸਾਰੇ ਸਰਕਾਰੀ ਮਹਿਕਮਿਆਂ ਨੂੰ ਖ਼ਤਮ ਕਰ ਕੇ ਪ੍ਰਾਈਵੇਟ ਬਣਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕਾਰਨ ਅੱਜ ਸਾਡੇ ਬੱਚਿਆਂ ਲਈ ਕਿਸੇ ਵੀ ਸਰਕਾਰੀ ਮਹਿਕਮੇ ’ਚ ਕੋਈ ਨੌਕਰੀ ਨਹੀਂ ਬਚੀ। ਇਸ ਲਈ ਆਹ ਵੇਲਾ ਜਾਗਣ ਦਾ ਹੈ ਅਤੇ ਇਨ੍ਹਾਂ ਸਰਕਾਰਾਂ ਦੇ ਇਸ ਮਾੜੇ ਸ਼ਾਸਨ ਦਾ ਅੰਤ ਕਰਨ ਦਾ ਹੈ।’ ਇਹ ਆਵਾਜ਼ ਪੰਜਾਬ ਦੀਆਂ ਸੜਕਾਂ ’ਤੇ ਚੱਲਣ ਵਾਲੀ ਹਰ ਬੱਸ ’ਚ ਸੁਣਾਈ ਦਿੰਦੀ ਹੈ।

    ਦਰਅਸਲ ਸਰਕਾਰੀ ਬੱਸਾਂ ’ਚ ਕਾਮਿਆਂ ਵੱਲੋਂ ਸਰਕਾਰ ਦੀ ਟਿਕਟ ਹੀ ਕੱਟਣ ਦੀ ਗੱਲ ਕਹੀ ਜਾ ਰਹੀ ਹੈ। ਪਨਬੱਸ, ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਸਵਾਰੀ ਦੀ ਟਿਕਟ ਕੱਟਣ ਤੋਂ ਪਹਿਲਾਂ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ।ਪਨਬੱਸ, ਪੀਆਰਟੀਸੀ, ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਡਿਪੂ ਪ੍ਰਧਾਨ ਸਹਿਜਪਾਲ ਸੰਧੂ, ਸੂਬਾ ਆਗੂ ਹਰਕੇਸ਼ ਵਿੱਕੀ, ਚੇਅਰਮੈਨ ਹਰਵਿੰਦਰ ਸਿੰਘ ਵਿਰਕ, ਜਨਰਲ ਸਕੱਤਰ ਕੁਲਦੀਪ ਸਿੰਘ ਮੋਮੀ, ਕੈਸ਼ੀਅਰ ਅਜੇ ਕੁਮਾਰ, ਉਪ ਪ੍ਰਧਾਨ ਹਰਜਿੰਦਰ ਗੋਰਾ ਨੇ ਕਿਹਾ ਕਿ 5-5 ਸਾਲ ਦੀ ਵਾਰੀ ਬੰਨ੍ਹ ਚੁੱਕੀਆਂ ਸਰਕਾਰਾਂ ਸਿਰਫ ਤੇ ਸਿਰਫ਼ ਆਪਣੇ ਘਰਾਂ ਨੂੰ ਭਰਨ ਅਤੇ ਆਪਣੀ ਜਾਇਦਾਦ ਬਣਾਉਣ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਕੂਲ ਕਾਲਜਾਂ ਨੂੰ ਬੰਦ ਕਰ ਕੇ ਪੰਜਾਬ ਦੇ ਆਉਣ ਵਾਲੇ ਭਵਿੱਖ ਨੂੰ ਅਨਪਡ਼੍ਹ ਬਣਾਉਣ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਪਡ਼੍ਹ ਲਿਖ ਕੇ ਸਰਕਾਰਾਂ ਦੇ ਕਾਲੇ ਕਾਰਨਾਮਿਆਂ ਖ਼ਿਲਾਫ਼ ਬਗਾਵਤ ਨਾ ਕਰ ਸਕੇ। ਸਰਕਾਰ ਨੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ਵੀ ਵੇਚਣ ਦਾ ਪੂਰਾ ਪ੍ਰਬੰਧ ਕਰ ਲਿਆ ਹੈ ਤਾਂ ਜੋ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਦੀਆਂ ਨਿੱਜੀ ਬੱਸਾਂ ਨੂੰ ਰੋਕਣ ਵਾਲਾ ਕੋਈ ਨਾ ਹੋਵੇ।

    ਸਰਕਾਰੀ ਬੱਸ ’ਚ ਔਰਤਾਂ ਤੇ ਹੋਰ 17 ਕੈਟਾਗਿਰੀਆਂ ਅਧੀਨ ਆਉਣ ਵਾਲੇ ਲੋਕਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਹੈ, ਜਿਸ ਕਾਰਨ ਨਿੱਜੀ ਬੱਸਾਂ ਵਾਲਿਆਂ ਨੂੰ ਘਾਟਾ ਹੁੰਦਾ ਹੈ। ਪਰ ਹੁਣ ਸਰਕਾਰ ਨੇ ਸਰਕਾਰੀ ਬੱਸਾਂ ’ਚ ਸਿਰਫ਼ 25 ਸਵਾਰੀਆਂ ਬਿਠਾਉਣਾ ਤੈਅ ਕਰ ਦਿੱਤਾ ਹੈ ਜਿਸ ਕਾਰਨ ਉਕਤ ਵਰਗ ਦੇ ਲੋਕਾਂ ਨੂੰ ਇਹ ਸਹੂਲਤ ਲੈਣ ’ਚ ਪਰੇਸ਼ਾਨੀ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਪੀਆਰਟੀਸੀ ਦੇ ਸਾਰੇ ਕੱਚੇ ਵਰਕਰ 10 ਤੋਂ 15 ਸਾਲ ਤੋਂ ਠੇਕੇਦਾਰੀ ਸਿਸਟਮ ਦੀ ਮਾਰ ਝੱਲ ਰਹੇ ਹਨ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਪ੍ਰਧਾਨ ਸਹਿਜਪਾਲ ਸੰਧੂ, ਸੂਬਾ ਆਗੂ ਹਰਕੇਸ਼ ਵਿੱਕੀ, ਚੇਅਰਮੈਨ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਅਧੀਨ ਸਰਕਾਰ ਖ਼ਿਲਾਫ਼ ਬੱਸ ਅੱਡਿਆਂ ’ਤੇ ਬਸਾਂ ਵਿਚ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆਂ ਤਕ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਨਵੀਂ ਰਣਨੀਤੀ ਬਣਾਈ ਜਾਵੇਗੀ।

    LEAVE A REPLY

    Please enter your comment!
    Please enter your name here