ਨਿਊਮੌਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਦੀ ਕੱਲ ਤੋਂ ਸ਼ੁੁਰੂਆਤ- ਡਾ. ਰਣਜੀਤ ਸਿੰਘ

    0
    151

    ਹੁਸ਼ਿਆਰਪੁਰ, (ਸਿਮਰਨ) :

    ਨਿਊਮੌਕੋਕਲ ਬਿਮਾਰੀ ਤੋਂ 0-B ਸਾਲ ਦੀ ਉਮਰ ਤੱਕ ਬੱਚਿਆਂ ਨੂੰ ਬਚਾਉਣ ਲਈ ਹੁਣ ਸਿਹਤ ਵਿਭਾਗ ਨਿਊਮੌਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਨੂੰ ਮਿਤੀ BE-H-B@BA ਤੋਂ ਆਪਣੇ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਿਹਾ ਹੈ।

    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਹ ਵੈਕਸੀਨ ਪਹਿਲਾ ਤੋਂ ਪ੍ਰਾਈਵੇਟ ਹਸਪਤਾਲਾਂ ‘ਚ ਵੀ ਲੱਗਦੀ ਆ ਰਹੀ ਹੈ ਪਰ 25 ਅਗਸਤ ਤੋਂ ਸਿਹਤ ਵਿਭਾਗ ਇਸ ਨੂੰ ਆਪਣੇ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਿਹਾ ਹੈ ਤੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 0-2 ਦੇ ਬੱਚਿਆਂ ਨੂੰ ਮੁਫਤ ਲਗਾਈ ਜਾਵੇਗੀ। ਇਹ ਵੈਕਸੀਨ ਤਿੰਨ ਖੁਰਾਕ ‘ਚ ਲਗਾਇਆ ਜਾਏਗਾ 2 ਪ੍ਰਾਇਮਰੀ (ਪਹਿਲੀ 06 ਹਫਤੇ ਦੂਸਰੀ 14 ਹਫ਼ਤਿਆਂ ਤੇ 01 ਬੂਸਟਰ ਖੁਰਾਕ 9 ਮਹੀਨਿਆਂ) ਤੇ ਲਗਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ (ਪੀ.ਸੀ.ਵੀ) ਟੀਕਾਕਰਣ ਨਾ ਸਿਰਫ਼ ਟੀਕਾਕਰਣ ਕਰਵਾਉਣ ਕਰਵਾਉਣ ਵਾਲੇ ਬੱੱਚੇ ਨੂੰ ਬਚਾਏਗਾ, ਬਲਕਿ ਨਿਊਮੌਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿੱਚ ਫੈਲਣ ਦਾ ਖ਼ਤਰਾ ਵੀ ਇਸ ਕੀਟਾਣੂ ਦੇ ਸੰਚਾਰਨ ਨੂੰ ਰੋਕ ਕੇ ਘੱਟ ਕਰੇਗਾ। ਨਿਊਮੌਕੋਕਲ ਬਿਮਾਰੀ ਨੂੰ ਰੋਕਣ ਲਈ ਟੀਕਾਕਰਣ ਸਭ ਤੋਂ ਆਰਥਿਕ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ (ਪੀ.ਸੀ.ਵੀ) ਛੇ ਹਫ਼ਤੇ ਦੀ ਉਮਰ ਤੋਂ ਬੱਚਿਆਂ ਨੂੰ ਨਿਊਮੌਕੋਕਲ ਬਿਮਾਰੀ ਜਿਵੇਂ ਕਿ ਨਿਊਮੋਨੀਆ, ਮੈਨਿਨਜਾਇਟਿਸ, ਬੈਕਟੀਰਿਮਿਆ ਤੋਂ ਬਚਾਉਂਦਾ ਹੈ। ਜਿਨ੍ਹਾਂ ਨੂੰ 02 ਸਾਲ ਤੱਕ ਇਸ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਨਿਊਮੌਕੋਕਲ ਨਿਊਮੋਨੀਆ ਇੱਕ ਗੰਭੀਰ ਸਾਹ ਦੀ ਲਾਗ ਹੈ। ਜਿਸ ਨਾਲ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਬੁਖਾਰ, ਖੰਘ ਆਦਿ ਹੁੰਦਾ ਹੈ। ਜੇ ਬੱਚੇ ਗੰਭੀਰ ਰੂਪ ਨਾਲ ਬਿਮਾਰ ਹੋਣ ਤਾਂ ਮੌਤ ਵੀ ਹੋ ਸਕਦੀ ਹੈ। ਇਸ ਬੀਮਾਰੀ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ’ਚ ਵੀ ਫੈਲ ਸਕਦੀ ਹੈ।

    ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਪੀ.ਸੀ.ਵੀ ਦੇ ਟੀਕੇ ਨੂੰ 149 ਦੇਸ਼ਾਂ ਨੇ ਆਪਣੇ ਰਾਸ਼ਟਰੀ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੋਇਆ ਹੈ। ਭਾਰਤ ਵਿੱਚ ਇਸ ਸਮੇਂ 5 ਰਾਜਾਂ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਪੀ.ਵੀ.ਸੀ ਵੈਕਸੀਨ ਟੀਕਾਕਰਣ ਅਭਿਆਨ ਦੇ ਅੰਤਰਗਤ ਉਪਲਬੱਧ ਹੈ ਤੇ ਹੁਣ ਤੋਂ ਪੰਜਾਬ ਵਿੱਚ ਪੀ.ਸੀ.ਵੀ ਨੂੰ ਸਿਹਤ ਵਿਭਾਗ ਦੇ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਸਿਹਤਮੰਦ ਸਮਾਜ ਦੇ ਨਾਲ ਨਾਲ ਖੁਸ਼ਹਾਲ ਦੇਸ਼ ਦੀ ਸਿਰਜਣਾ ਕੀਤੀ ਜਾ ਸਕੇ।

     

     

    LEAVE A REPLY

    Please enter your comment!
    Please enter your name here