ਨਾਜਾਇਜ਼ ਸ਼ਰਾਬ ਦੀਆਂ 117 ਬੋਤਲਾਂ ਸਣੇ 3 ਮੁਲਜ਼ਮ ਕਾਬੂ

    0
    135

    ਰਾਜਪੁਰਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਰਾਜਪੁਰਾ ਥਾਣਾ ਸਿਟੀ ਦੀ ਪੁਲਿਸ ਵਲੋਂ ਵੱਖ-ਵੱਖ 3 ਨਾਕਿਆਂ ਉੱਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 3 ਵਿਅਕਤੀਆਂ ਤੋਂ 117 ਬੋਤਲਾਂ ਸ਼ਰਾਬ ਬਰਾਮਦ ਕਰਕੇ ਐਕਸਾਈਜ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਗੁਰਪ੍ਰਤਾਪ ਸਿੰਘ ਐੱਸ.ਐਚ.ਓ ਨੇ ਦੱਸਿਆ ਕਿ ਰਾਜਪੁਰਾ ਪੁਲਿਸ ਪਾਰਟੀ ਵਲੋਂ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਕਰਕੇ 26 ਬੋਤਲਾਂ ਰਾਇਲ ਸਟੈਗ ਚੰਡੀਗੜ੍ਹ ਮਾਰਕਾ, 9 ਬੋਤਲਾਂ ਮੋਟਾ ਸੰਤਰਾ ਪੰਜਾਬ ਮਾਰਕਾ ਅਤੇ 6 ਪੇਟੀਆ ਫਸਟ ਚੁਆਇਸ ਹਰਿਆਣਾ ਮਾਰਕਾ ਬਰਾਮਦ ਕੀਤੀਆਂ ਹਨ। ਥਾਣਾ ਸਿਟੀ ਪੁਲਿਸ ਨੇ ਉਕਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਉਤੇ ਐਕਸਾਈਜ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here