ਘਰ ‘ਚ ਅੱਗ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ

    0
    145

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੱਖਣੀ-ਪੱਛਮੀ ਦਿੱਲੀ ਦੇ ਸਾਗਰਪੁਰ ਇਲਾਕੇ ‘ਚ ਸ਼ੁੱਕਰਵਾਰ ਫੁਟਵੀਅਰ ਸੋਲ ਦੇ ਇਕ ਸਟੋਰ ‘ਚ ਅੱਗ ਲੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕਾਂ ‘ਚ 5 ਸਾਲਾਂ ਆਯੁਸ਼ ਤੇ 6 ਸਾਲਾਂ ਸ੍ਰੀਯਾਂਸ਼ ਸ਼ਾਮਲ ਹਨ। ਦੋਵਾਂ ਦੇ ਪਿਤਾ ਫੁਟਵਿਅਰ ਸੋਲ ਦਾ ਕੰਮ ਕਰਦੇ ਹਨ ਤੇ ਆਪਣੇ ਕਿਰਾਏ ਦੇ ਘਰ ਦੇ ਇਕ ਕਮਰੇ ‘ਚ ਉਨ੍ਹਾਂ ਸਮਾਨ ਰੱਖਿਆ ਹੋਇਆ ਸੀ।

    ਪੁਲਿਸ ਨੂੰ ਸ਼ੱਕ ਹੈ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਇਹ ਅੱਗ ਲੱਗੀ। ਦਰਅਸਲ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਰੇ ਸ਼ਾਮ ਪੌਣੇ ਤਿੰਨ ਵਜੇ ਫ਼ੋਨ ਆਇਆ ਜਿਸ ਤੋਂ ਬਾਅਦ ਤਿੰਨ ਅੱਗ ਬਝਾਊ ਗੱਡੀਆਂ ਘਟਨਾ ਸਥਾਨ ‘ਤੇ ਭੇਜੀਆਂ ਗਈਆਂ। ਚਾਰ ਵਜੇ ਤਕ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ‘ਚ ਮਾਰੇ ਗਏ ਦੋ ਮਾਸੂਮ ਬੱਚਿਆਂ ਤੋਂ ਬਾਅਦ ਪਰਿਵਾਰ ਦੀ ਰੋ-ਰੋ ਕੇ ਬੁਰੀ ਹਾਲਤ ਹੈ ਤੇ ਆਸਪਾਸ ਦੇ ਇਲਾਕੇ ‘ਚ ਵੀ ਸੋਗ ਫੈਲਗਿਆ।

    LEAVE A REPLY

    Please enter your comment!
    Please enter your name here