ਨਾਜਾਇਜ਼ ਸ਼ਰਾਬ ਕਾਰੋਬਾਰ ਦੇ ਮੁਕੰਮਲ ਖਾਤਮੇ ਲਈ ਜੰਗੀ ਪੱਧਰ ’ਤੇ ਮੁਹਿੰਮ ਸ਼ੁਰੂ- ਅਪਨੀਤ ਰਿਆਤ

    0
    142

    ਹੁਸ਼ਿਆਰਪੁਰ (ਰੁਪਿੰਦਰ ) ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਰਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਤੇਜ ਕਰਦਿਆਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਆਪ੍ਰੇਸ਼ਨਾ ਦੌਰਾਨ ਭਾਰੀ ਮਾਤਰਾਂ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਜਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਤੋਂ ਬਾਅਦ ਹੁਣ ਤੱਕ 181 ਛਾਪੇਮਾਰੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ 5000 ਬੋਤਲਾਂ ਦੇਸੀ ਸ਼ਰਾਬ ਠੇਕੇ ਦੀ ਅਤੇ 13000 ਬੋਤਲਾਂ  ਅੰਗਰੇਜੀ ਸ਼ਰਾਬ ਬਰਾਮਦ ਕੀਤੀ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਠੱਲ੍ਹਣ ਅਤੇ ਸਮੱਗÇਲੰਗ ਨਾਲ ਸਖ਼ਤੀ ਨਾਲ ਨਜਿੱਠਣ ਬਾਰੇ ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਇਕੱਲੇ ਮੰਡ ਖੇਤਰ ਵਿੱਚ 25 ਛਾਪੇ ਮਾਰੇ ਗਏ ਹਨ ਜਿਨ੍ਹਾਂ ਵਿੱਚ 1,50,000 ਕਿੱਲੋਗ੍ਰਾਮ ਲਾਹਣ; 60 ਦੇ ਕਰੀਬ ਸ਼ਰਾਬ ਦੀਆਂ ਭੱਠੀਆਂ ਅਤੇ 21,50,000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੰਡ ਦੌਰਾਨ ਛਾਪਿਆਂ ਦੌਰਾਨ 2 ਇਨਾਮੀ  ਸਮੱਗਲਰ ਵੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਥਾਣਾ ਟਾਂਡਾ ਵਿੱਚ ਐਕਸਾਈਜ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਟਾਂਡਾ ਕਸਬੇ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਲਗਾਤਾਰ ਆਬਕਾਰੀ ਅਧਿਕਾਰੀਆਂ ਵਲੋਂ ਪੜਤਾਲ ਜਾਰੀ ਹੈ ਅਤੇ ਹੁਣ ਤੱਕ ਇਸ ਪੜਤਾਲ ਵਿੱਚ 1000 ਬੋਤਲਾਂ ਨਾਜਾਇਜ਼ ਸ਼ਰਾਬ ਫੜ੍ਹੀ ਜਾ ਚੁੱਕੀ ਹੈ।

    ਲਾਕਡਾਊਨ ਦੌਰਾਨ ਐਕਸਾਈਜ ਟੀਮਾਂ ਵਲੋਂ 181 ਛਾਪੇ, 25 ਛਾਪੇ ਇਕੱਲੇ ਮੰਡ ਖੇਤਰ ’ਚ
     1,50,000 ਕਿਲੋ ਲਾਹਨ, 60 ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ, 21 ਲੱਖ 50 ਹਜ਼ਾਰ ਮਿਲੀਲਿਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ
     5000 ਦੇਸੀ ਸ਼ਰਾਬ ਤੇ 13 ਹਜ਼ਾਰ ਬੋਤਲਾਂ ਅੰਗਰੇਜੀ ਸ਼ਰਾਬ ਬਰਾਮਦ

    ਅਪਨੀਤ ਰਿਆਤ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਤਾੜਦਿਆਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਪੂਰੀ ਸਖ਼ਤੀ ਨਾਲ ਸਿੱਝਿਆ ਜਾਵੇਗਾ ਤਾਂ ਜੋ ਇਸ ਧੰਦੇ ਦਾ ਮੁਕੰਮਲ ਖਾਤਮਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਹੱਦਾਂ ’ਤੇ ਪੂਰੀ ਚੈਕਿੰਗ ਜਾਰੀ ਹੈ ਅਤੇ ਮਾਨਸਰ ਕਸਬੇ ਤੋਂ ਲੈ ਕੇ ਗੜ੍ਹਸ਼ੰਕਰ ਬੀਨੇਵਾਲ ਤੱਕ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਵਿਸ਼ੇਸ਼ ਟੀਮਾਂ ਰਾਹੀਂ ਚੈਕਿੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਸਮੱਗÇਲੰਗ ਨੂੰ ਹੋਰ ਅਸਰਦਾਰ  ਢੰਗ ਨਾਲ ਚੈਕ ਕਰਨ ਲਈ ਗੜ੍ਹਸ਼ੰਕਰ ਕਸਬੇ ਵਿੱਚ ਨੈਸ਼ਨਲ ਹਾਈਵੇਅ ’ਤੇ ਪੱਕਾ ਨਾਕਾ ਲਾ ਦਿੱਤਾ ਗਿਆ ਹੈ ਤਾਂ ਜੋ ਇਸ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਇਸੇ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ 30 ਜੁਲਾਈ ਤੋਂ 6 ਅਗਸਤ ਤੱਕ ਐਕਸਾਈਜ ਐਕਟ ਤਹਿਤ ਕੀਤੀ ਕਾਰਵਾਈ ਵਿੱਚ ਹੁਣ ਤੱਕ 36 ਮਾਮਲੇ ਦਰਜ ਕਰਕੇ 32 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪੁਲਿਸ ਵਲੋਂ 13,900 ਕਿੱਲੋ ਲਾਹਣ ਅਤੇ 324 ਲਿਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ।

    LEAVE A REPLY

    Please enter your comment!
    Please enter your name here