ਨਾਈਟ ਕਰਫਿਊ ‘ਚ ਪਾਰਟੀ ਕਰਦੇ ਗ੍ਰਿਫ਼ਤਾਰ ਹੋਏ ਸੁਰੇਸ਼ ਰੈਨਾ, 34 ਖ਼ਿਲਾਫ਼ ਕੇਸ ਦਰਜ

    0
    158

    ਮੁੰਬਈ, ਜਨਗਾਥਾ ਟਾਇਮਜ਼: (ਰਵਿੰਦਰ)

    ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਮੁੰਬਈ ਵਿਚ 22 ਦਸੰਬਰ ਤੋਂ 5 ਜਨਵਰੀ ਤੱਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਮੁੰਬਈ ਏਅਰਪੋਰਟ ਦੇ ਨੇੜੇ ਡ੍ਰੈਗਨ ਫਲਾਈ ਨਾਮ ਦੇ ਇਕ ਪੱਬ’ ਤੇ ਮੁੰਬਈ ਪੁਲਿਸ ਨੇ ਛਾਪਾ ਮਾਰਿਆ ਹੈ।

    ਇਸ ਸਮੇਂ ਦੌਰਾਨ 34 ਵਿਅਕਤੀਆਂ ਖ਼ਿਲਾਫ਼ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਬਣਾਏ ਨਿਯਮਾਂ ਅਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ 34 ਲੋਕਾਂ ਵਿਚੋਂ ਬਹੁਤ ਸਾਰੇ ਨਾਮਵਰ ਸ਼ਖਸ ਹਨ। ਉਨ੍ਹਾਂ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦਾ ਨਾਮ ਹੈ। ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

    ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਮੁੰਬਈ ਵਿੱਚ ਕੋਵਿਡ ਅਤੇ ਲਾਕਡਾਊਨ ਦੇ ਨਿਯਮਾਂ ਤਹਿਤ ਪੱਬ ਨੂੰ ਖੁੱਲ੍ਹ ਰੱਖਣ ਦਾ ਵੱਧ ਤੋਂ ਵੱਧ ਸਮਾਂ ਰਾਤ 11 ਵਜੇ ਨਿਸ਼ਚਤ ਕੀਤਾ ਗਿਆ ਹੈ। ਪਰ ਇਹ ਪੱਬ ਸਵੇਰੇ 4 ਵਜੇ ਤੱਕ ਚੱਲ ਰਿਹਾ ਸੀ। ਅਜਿਹੇ ਵਿਚ ਪੁਲਿਸ ਨੇ ਇਥੇ ਛਾਪਾ ਮਾਰ ਕੇ ਸਾਰੇ 34 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

    ਇਹਨਾਂ 34 ਵਿਅਕਤੀਆਂ ਵਿਚੋਂ 27 ਪੱਬ ਦੇ ਕਸਟਮਰ ਹਨ। 7 ਲੋਕ ਸਟਾਫ ਮੈੰਬਰ ਵੀ ਹਨ। ਦੇਰ ਰਾਤ ਕਰੀਬ 2:50 ਵਜੇ ਪੁਲਿਸ ਨੇ ਪੱਬ ‘ਤੇ ਛਾਪਾ ਮਾਰਿਆ। ਖਬਰਾਂ ਅਨੁਸਾਰ ਕ੍ਰਿਕਟਰ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ ਅਤੇ ਕਈ ਹੋਰ ਮਸ਼ਹੂਰ ਪਾਰਟੀ ਵਿੱਚ ਸ਼ਾਮਲ ਸਨ। ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੱਬ ਵਿੱਚ ਹੋਏ ਪੁਲਿਸ ਛਾਪਿਆਂ ਦੌਰਾਨ ਕਈ ਮਸ਼ਹੂਰ ਹਸਤੀਆਂ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਵਿੱਚ ਸਫਲ ਹੋ ਗਈਆਂ।

    LEAVE A REPLY

    Please enter your comment!
    Please enter your name here