ਨਹੀਂ ਰੁਕ ਰਿਹਾ ਬਾਹਰੋਂ ਝੋਨਾ ਆਉਣਾ, ਸਮਰਾਲਾ ‘ਚ ਕਿਸਾਨਾਂ ਨੇ 5 ਵੱਡੇ ਟਰਾਲੇ ਫੜ੍ਹੇ

    0
    131

    ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਸਮਰਾਲਾ ‘ਚ ਟੋਲ ਟੈਕਸ ਤੇ ਬੈਠੇ ਕਿਸਾਨਾਂ ਨੇ ਝੋਨੇ ਦੇ ਪੰਜ ਵੱਡੇ ਟਰਾਲਿਆਂ ਟੋਲ ਟੈਕਸ ਤੋਂ ਸਮਰਾਲਾ ‘ਚ ਦਾਖ਼ਲ ਹੁੰਦੇ ਸਮੇਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਰੋਕਿਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪੁਲਿਸ, ਮਾਰਕੀਟ ਕਮੇਟੀ ਸਮਰਾਲਾ ਦੇ ਹਵਾਲੇ ਕਰ ਦਿੱਤਾ ਤੇ ਉੱਥੇ ਪੁੱਜੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕੇ ਇਹ ਝੋਨੇ ਦੇ ਟਰਾਲੇ ਕਿੱਥੋਂ ਆਏ ਹਨ ਤੇ ਇਸ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕਰਨਗੇ।

    ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਟੋਲ ਟੈਕਸ ਸਮਰਾਲਾ ਚ ਧਰਨਾ ਦਿੱਤਾ ਹੋਇਆ ਹੈ ਤੇ ਸਾਨੂੰ ਕੁੱਝ ਕਿਸਾਨ ਆਗੂਆਂ ਨੇ ਦੱਸਿਆ ਸੀ ਕਿ ਇਸ ਟੋਲ ਪਲਾਜ਼ੇ ਵਿੱਚੋਂ ਹੋ ਕੇ ਜੋ ਝੋਨੇ ਦੇ ਭਰੇ ਟਰੱਕ ਨਿਕਲਦੇ ਉਹਨਾਂ ਤੇ ਨਿਗਰਾਨੀ ਰੱਖੋ ਇਸ ਤਹਿਤ ਹੀ ਸਾਡੇ ਕਿਸਾਨਾਂ ਨੇ 5 ਝੋਨੇ ਦੇ ਭਰੇ ਟਰਾਲੇ ਰੋਕੇ ਹਨ। ਉਹਨਾਂ ਦੇ ਡਰਾਈਵਰ ਸਪਸ਼ਟ ਨਹੀਂ ਕਰ ਰਹੇ ਕਿ ਉਹ ਇਹ ਝੋਨਾ ਕਿੱਥੋਂ ਲੈ ਕੇ ਆਏ ਹਨ। ਇਸ ਲਈ ਅਸੀਂ ਇਹਨਾਂ ਨੂੰ ਇਥੇ ਰੋਕ ਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਤਾਂ ਜੋ ਇਹਨਾਂ ਤੇ ਕਾਰਵਾਈ ਹੋ ਸਕੇ।

    ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨ ਹੋਰ ਵੀ ਵੱਡੇ ਸੰਕਟ ਵਿੱਚ ਘਿਰ ਸਕਦੇ ਹਨ ਕਿਉਂਕਿ ਕਿ ਇਹ ਝੋਨਾ ਆਉਣ ਨਾਲ ਪੰਜਾਬ ਦੇ ਸ਼ੈਲਰਾਂ ਤੇ ਖ਼ਰੀਦ ਏਜੰਸੀਆਂ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ ਜਦ ਕਿ ਪੰਜਾਬ ਦੇ ਕਿਸਾਨ ਦਾ ਅਜੇ 50 ਫ਼ੀਸਦ ਤੋਂ ਜ਼ਿਆਦਾ ਝੋਨਾ ਅਜੇ ਖੇਤਾਂ ਵਿੱਚ ਕਟਾਈ ਹੋਣ ਤੋਂ ਰਹਿੰਦਾ ਹੈ, ਉਦੋਂ ਤੱਕ ਉਨ੍ਹਾਂ ਨੂੰ ਮੰਡੀਆਂ ਵਿੱਚ ਆਉਣ ਤੇ ਕੌਣ ਖ਼ਰੀਦੇਗਾ, ਇਹ ਵੱਡੇ ਸਵਾਲ ਖੜੇ ਹੋ ਰਹੇ ਹਨ।

    ਇਸ ਮੌਕੇ ਮਾਰਕੀਟ ਕਮੇਟੀ ਸਮਰਾਲਾ ਦੇ ਲੇਖੇਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇ ਕੋਈ ਗ਼ਲਤ ਪਾਇਆ ਜਾਂਦਾ ਹੈ ਤਾਂ ਇਹਨਾਂ ਤੇ ਬਣਦੀ ਕਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here