ਨਸ਼ੇ ’ਚ ਟੱਲੀ ਪਿਓ ਨੇ ਆਪਣੀ ਨਾਬਾਲਿਗ ਧੀ ਨਾਲ ਕੀਤਾ ਜ਼ਬਰ-ਜਨਾਹ !

    0
    139

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ‘ਚ ਰਿਸ਼ਤਿਆਂ ਨੂੰ ਦਾਗ਼ਦਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁੱਗੀ ਪਿਤਾ ਵੱਲੋਂ ਆਪਣੀ ਹੀ ਨਬਾਲਿਗ ਬੱਚੀ ਨੂੰ ਹਵਸ ਦਾ ਸ਼ਿਕਾਰ ਗਿਆ ਹੈ। ਮਾਮਲਾ ਉਸ ਵੇਲੇ ਧਿਆਨ ‘ਚ ਆਇਆ ਜਦ ਇਸ ਮਾਸੂਮ ਬੱਚੀ ਦੀ ਚਾਚੀ ਨੇ ਸ਼ਿਕਾਇਤ ਪੁਲਿਸ ਨੂੰ ਦਿਤੀ। ਪੁਲਿਸ ਵਲੋਂ ਮਾਸੂਮ ਦਾ ਅੱਜ ਮੈਡੀਕਲ ਕਰਵਾਇਆ ਗਿਆ।

    ਮੈਡੀਕਲ ਦੇ ਬਾਅਦ ਪੁਲਿਸ ਨੇ ਦੋਸ਼ੀ ਕਲਯੁੱਗੀ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਵਿਚ ਪੀੜਤਾ ਦੀ ਚਾਚੀ ਨੇ ਪੁਲਿਸ ਨੂੰ ਦੱਸਿਆ ਕਿ ਕਿਸ਼ਨ ਲਾਲ ਜੋ ਕਿ ਮੂਲ ਰੂਪ ਤੋਂ ਹਰਦੋਈ (ਯੂ.ਪੀ.) ਦਾ ਰਹਿਣ ਵਾਲਾ ਹੈ ,ਉਸ ਨੇ ਸ਼ਰਾਬ ਦੇ ਨਸ਼ੇ ‘ਚ ਆਪਣੀ ਹੀ 7 ਸਾਲਾਂ ਧੀ ਨਾਲ ਕੁਕਰਮ ਕੀਤਾ। ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਅਸੀਂ ਲੋਕ ਉੱਥੇ ਪੁੱਜੇ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।

    ਹਾਲਾਂਕਿ ਕੁੱਝ ਸਮੇਂ ਬਾਅਦ ਹੀ ਥਾਣਾ ਸਦਰ ਦੇ ਐੱਸ.ਐੱਚ.ਓ. ਸਤਵਿੰਦਰ ਸਿੰਘ ਧਾਲੀਵਾਲ ਵਲੋਂ ਦੋਸ਼ੀ ਪਿਤਾ ਕਿਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ ਹੈ।

    ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਉੱਥੇ ਹੀ ਸਮਾਜ ਵਿਚ ਕੁੱਝ ਅਜਿਹੇ ਵੀ ਹਨ, ਜੋ ਆਪਣੇ ਹੀ ਪਰਿਵਾਰ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ ਦਿੰਦੇ ਹਨ ਅਤੇ ਰਿਸ਼ਤਿਆਂ ਨੂੰ ਦਾਗ਼ਦਾਰ ਵੀ ਆਪਣੇ ਹੀ ਕਰ ਦਿੰਦੇ ਹਨ।

    LEAVE A REPLY

    Please enter your comment!
    Please enter your name here