ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਵਿੰਨ੍ਹਿਆ ਮੋਦੀ ਸਰਕਾਰ ‘ਤੇ ਸਿਆਸੀ ਨਿਸ਼ਾਨਾ

    0
    124

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਸ਼ਾਇਰਾਨਾ ਅੰਦਾਜ਼ ਵਿੱਚ ਰੱਖਣ ਲਈ ਮਸ਼ਹੂਰ ਹਨ। ਆਪਣੀ ਗੱਲ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਨ ਵਾਲੇ ਨਵਜੋਤ ਸਿੱਧੂ ਸੋਸ਼ਲ ਮੀਡੀਆ ਉੱਤੇ ਬਹੁਤ ਹਰਮਨਪਿਆਰੇ ਹਨ ਤੇ ਉਨ੍ਹਾਂ ਦੇ ਫ਼ੌਲੋਅਰਜ਼ ਵੀ ਵੱਡੀ ਗਿਣਤੀ ਵਿੱਚ ਹਨ। ਕਿਸਾਨ ਅੰਦੋਲਨ ਬਾਰੇ ਨਵਜੋਤ ਸਿੱਧੂ, ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਦੇ ਹਨ ਤੇ ਲਗਾਤਾਰ ਧਾਰਦਾਰ ਟਿੱਪਣੀਆਂ ਕਰਦੇ ਰਹਿੰਦੇ ਹਨ।

    ਭਾਜਪਾ ਤੋਂ ਕਾਂਗਰਸ ’ਚ ਆਏ ਨਵਜੋਤ ਸਿੱਧ ਨੇ ਦੋ ਸਤਰਾਂ ਰਾਹੀਂ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। FarmersProtest ਦੇ ਹੈਸ਼ਟੈਗ ਨਾਲ ਕੀਤੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ- ‘ਅਮੀਰ ਕੇ ਘਰ ਮੇਂ ਬੈਠਾ ਕੌਆ ਭੀ ਮੋਰ ਨਜ਼ਰ ਆਤਾ ਹੈ, ਏਕ ਗ਼ਰੀਬ ਕਾ ਬੱਚਾ ਕਿਆ ਤੁਮਹੇਂ ਚੋਰ ਨਜ਼ਰ ਆਤਾ ਹੈ?’ ਕਈ ਲੋਕਾਂ ਦਾ ਮੰਨਣਾ ਹੈ ਕਿ ਕਿ ਕਿਸਾਨਾਂ ਨੂੰ ਲੈ ਕੇ ਸੀਮਾ ਉੱਤੇ ਪੁਲਿਸ ਦੀ ਨਾਕੇਬੰਦੀ ਨੂੰ ਲੈ ਕੇ ਉਨ੍ਹਾਂ ਵਿਅੰਗ ਕੀਤਾ ਹੈ।

    ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਸ਼ੰਕਿਆਂ-ਇਤਰਾਜ਼ਾਂ ਉੱਤੇ ਵਿਚਾਰ ਲਈ ਸੁਪਰੀਮ ਕੋਰਟ ਨੇ ਜਦੋਂ ਉੱਚ ਪੱਧਰੀ ਕਮੇਟਾ ਦੇ ਗਠਨ ਦਾ ਫ਼ੈਸਲਾ ਕੀਤਾ ਸੀ, ਤਦ ਵੀ ਸਿੱਧੂ ਨੇ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ,‘ਲੋਕਤੰਤਰ ਵਿੱਚ ਕਾਨੂੰਨ, ਲੋਕ ਨੁਮਾਇੰਦਿਆਂ ਵੱਲੋਂ ਬਣਾਏ ਜਾਂਦੇ ਹਨ, ਨਾ ਕਿ ਸਤਿਕਾਰਯੋਗ ਅਦਾਲਤ ਜਾਂ ਕਮੇਟੀਆਂ ਵੱਲੋਂ… ਕੋਈ ਵੀ ਵਿਚੋਲਗੀ, ਬਹਿਸ ਜਾਂ ਚਰਚਾ ਕਿਸਾਨਾਂ ਤੇ ਸੰਸਦ ਵਿਚਕਾਰ ਹੀ ਹੋਣੀ ਚਾਹੀਦੀ ਹੈ।’

    LEAVE A REPLY

    Please enter your comment!
    Please enter your name here