ਨਵਜੋਤ ਸਿੱਧੂ ਨੇ ਵਧਾਇਆ ਕਿਸਾਨਾਂ ਦਾ ਹੌਂਸਲਾ, ਪ੍ਰਿਯੰਕਾ ਗਾਂਧੀ ਨੇ ਘੇਰੀ ਬੀਜੇਪੀ

    0
    107

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਹਰਿਆਣਾ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਡਟੇ ਹੋਏ ਹਨ। ਪੰਜਾਬ-ਹਰਿਆਣਾ ਬਾਰਡਰ ਤੋਂ ਲਗਾਤਾਰ ਹਰਿਆਣਾ ਪੁਲਿਸ ਤੇ ਫੋਰਸ ਵਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

    ਇਸ ਦਰਮਿਆਨ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਕਰਦੇ ਤੇ ਬੀਜੇਪੀ ਦੇ ਤਸ਼ੱਦਦ ਦੀ ਨਿਖੇਧੀ ਕਰਦੇ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਨੇ ਕਿਸਾਨਾਂ ਦਾ ਹੌਸਲਾਂ ਵਧਾਉਣ ਲਈ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕੀਤਾ ਹੈ।

    ਉਧਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਕਿਸਾਨਾਂ ਦੇ ਸਮਰਥਨ ਮੁੱਲ ਨੂੰ ਖੋਹਣ ਵਾਲੇ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਦੀ ਆਵਾਜ਼ ਸੁਣਨ ਦੀ ਬਜਾਏ, ਭਾਜਪਾ ਸਰਕਾਰ ਉਨ੍ਹਾਂ ‘ਤੇ ਭਾਰੀ ਠੰਡ ‘ਚ ਪਾਣੀ ਦੀ ਬੁਛਾੜਾਂ ਮਾਰਦੀ ਹੈ। ਕਿਸਾਨਾਂ ਤੋਂ ਸਭ ਕੁਝ ਖੋਹਿਆ ਜਾ ਰਿਹਾ ਹੈ, ਤੇ ਪੂੰਜੀਪਤੀਆਂ ਨੂੰ ਥਾਲੀ ‘ਚ ਸਜਾ ਬੈਂਕ, ਕਰਜ਼ਾ ਮੁਆਫ਼ੀ, ਏਅਰਪੋਰਟ ਰੇਲਵੇ ਸਟੇਸ਼ਨ ਵੰਡੇ ਜਾ ਰਹੇ ਹਨ।”

    LEAVE A REPLY

    Please enter your comment!
    Please enter your name here