ਨਵਜੋਤ ਸਿੱਧੂ ਤੋਂ ਬਾਅਦ ਭਾਜਪਾ ਨੇਤਾ-ਐਕਟਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

    0
    131

    ਗੁਰਦਾਸਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਐਕਟਰ ਸੰਨੀ ਦਿਓਲ ਦੇ ਪਠਾਨਕੋਟ ਤੋਂ ਗੁੰਮਸ਼ੁਦਾ ਹੋਣ ਪੋਸਟਰ ਲਗਾਏ ਗਏ। ਇਹ ਪੋਸਟਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਲਿਖੀਆ ਹੈ ‘ਲਾਪਤਾ ਵਿਅਕਤੀ ਦੀ ਭਾਲ’। ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ ਉਹ ਯੂਥ ਕਾਂਗਰਸ ਪਠਾਨਕੋਟ ਨਾਲ ਸੰਪਰਕ ਕਰੇ ਅਤੇ ਢੁਕਵਾਂ ਇਨਾਮ ਹਾਸਲ ਕਰੇ।

    ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਸੀ ਅਤੇ ਹੁਣ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾ ਰਹੇ ਹਨ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਪੋਸਟਰ ਕਿਸ ਨੇ ਲਗਾਏ ਹਨ ਤਾਂ ਪੋਸਟਰ ਲਾਉਣ ਵਾਲਾ ਖੁਦ ਸਾਹਮਣੇ ਆਇਆ ਹੈ। ਸੰਨੀ ਦੇ ਲਾਪਤਾ ਹੋਣ ਦੇ ਪੋਸਟਰ ਯੂਥ ਕਾਂਗਰਸ ਨੇ ਜਾਰੀ ਕੀਤੇ ਹਨ। ਯੂਥ ਕਾਂਗਰਸ ਦੇ ਵਰਕਰਾਂ ਨੇ ਇਹ ਪੋਸਟਰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਲਗਾਏ ਹਨ।

    ਯੂਥ ਕਾਂਗਰਸ ਦੇ ਜਨਰਲ ਸੱਕਤਰ ਵਰੁਣ ਕੋਹਲੀ ਨੇ ਇਹ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਗੁਰਦਾਸਪੁਰ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਸੰਨੀ ਦਿਓਲ ਆਪਣੇ ਮਾਇਆ ਸ਼ਹਿਰ ਮੁੰਬਈ ਵਿੱਚ ਰੁੱਝੇ ਹੋਏ ਹਨ। ਇਸ ਮਹਾਂਮਾਰੀ ਦੇ ਸੰਕਟ ਵਿੱਚ ਜਿੱਥੇ ਉਸਨੂੰ ਜਨਤਾ ਦੀ ਮਦਦ ਕਰਨੀ ਚਾਹੀਦੀ ਹੈ, ਉਹ ਆਪਣੇ ਘਰ ਬੈਠਾ ਹੈ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਵਿਚ ਆਉਣਾ ਵੀ ਬੰਦ ਕਰ ਦਿੱਤਾ ਹੈ।

    ਪੋਸਟਰ ਲਗਾਉਣ ਤੋਂ ਬਾਅਦ ਪਠਾਨਕੋਟ ਦਫਤਰ ਇੰਚਾਰਜ ਪੰਕਜ ਜੋਸ਼ੀ ਨੇ ਇਹ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੇ ਖੇਤਰ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਸੰਨੀ ਦਿਓਲ ਨੇ ਲੱਖਾਂ ਮਾਸਕ, ਸੈਨੀਟਾਈਜ਼ਰ ਲੋਕਾਂ ਨੂੰ ਭੇਜੇ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਲੋਕਾਂ ਲਈ ਆਧੁਨਿਕ ਤਕਨਾਲੋਜੀ ਨਾਲ ਤਿੰਨ ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਵੀ ਉਪਲੱਬਧ ਕਰਵਾਈਆਂ।

     

    LEAVE A REPLY

    Please enter your comment!
    Please enter your name here