ਨਰਸ ਦੀ ਭੇਦ ਭਰੇ ਢੰਗ ਨਾਲ ਮੌਤ, ਪੁਲਿਸ ਨੂੰ ਲਾਸ਼ ਬਿਸਤਰੇ ‘ਤੇ ਪਈ ਮਿਲੀ

    0
    122

    ਜਲੰਧਰ, ਜਨਗਾਥਾ ਟਾਇਮਜ਼: (ਰਵਿੰਦਰ)

    ਥਾਣਾ ਡਵੀਜ਼ਨ ਚਾਰ ਦੇ ਮਕਦੁਮਪੁਰਾ ਵਿੱਚ ਕਿਰਾਏ ਦੇ ਮਕਾਨ ਵਿਚ ਇਕੱਲੀ ਰਹਿੰਦੀ ਇੱਕ ਲੜਕੀ ਦੀ ਭੇਦਭਰੇ ਢੰਗ ਨਾਲ ਹੋਈ ਮੌਤ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

    ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਮੌਕੇ ‘ਤੇ ਪਹੁੰਚੀ ਤਾਂ ਲਾਸ਼ ਬਿਸਤਰੇ ‘ਤੇ ਪਈ ਹੋਈ ਸੀ। ਮੌਤ ਦੇ ਕਾਰਨ ਦਾ ਅਜੇ ਪਤਾ ਨਹੀਂ ਬੇਸ਼ੱਕ ਪੁਲਿਸ ਨੂੰ ਖੁਦਕੁਸ਼ੀ ਦਾ ਵੀ ਸ਼ੱਕ ਹੈ ਪਰ ਪੁਲਿਸ ਨੇ ਸਾਰੇ ਘਰ ਦੀ ਤਲਾਸ਼ੀ ਵੀ ਲਈ ਪਰ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਨੂੰ ਮਿਲੇ ਪਛਾਣ ਪੱਤਰ ਵਿਚ ਮ੍ਰਿਤਕਾ ਦਾ ਨਾਂ ਰਜ਼ੀਆ ਸੁਲਤਾਨਾ ਫਿਲੌਰ ਦੇ ਪਾਸਲਾ ਪਿੰਡ ਦੀ ਵਸਨੀਕ ਸੀ। ਰਜ਼ੀਆ ਦੇ ਮੋਬਾਈਲ ਦੀ ਜਾਂਚ ਕਰਕੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕੀ ਕੋਈ ਨੌਜਵਾਨ ਮ੍ਰਿਤਕਾ ਦੇ ਫਲੈਟ ‘ਚ ਆਇਆ ਸੀ।

    ਜਦੋਂ ਪੁਲਿਸ ਨੇ ਮ੍ਰਿਤਕ ਦੇ ਫਲੈਟ ਵਿਚ ਆਏ ਨੌਜਵਾਨ ਦੀ ਪਛਾਣ ਕਰਨ ਲਈ ਸੀਸੀਟੀਵੀ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਮਾਰਤ ਵਿਚ ਕੋਈ ਕੈਮਰਾ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇੜਲੇ ਘਰਾਂ ਅਤੇ ਦੁਕਾਨਾਂ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਸਕੈਨ ਕਰਨਾ ਸ਼ੁਰੂ ਕਰ ਦਿੱਤੀ।

    LEAVE A REPLY

    Please enter your comment!
    Please enter your name here