ਧਰਨੇ ‘ਚ ਰੇਲਵੇ ਲਾਈਨ ‘ਤੇ ਡਿੱਗਣ ਨਾਲ ਬਜ਼ੁਰਗ ਔਰਤ ਦੀ ਮੌਤ !

    0
    109

    ਮਾਨਸਾ, ਜਨਗਾਥਾ ਟਾਇਮਜ਼ (ਸਿਮਰਨ) : ਜ਼ਿਲ੍ਹੇ ਦੇ ਕਸਬਾ ਬੁਢਲਾਡਾ ਵਿੱਚ ਇੱਕ ਕਿਸਾਨ ਔਰਤ ਦੀ ਰੇਲਵੇ ਲਾਈਨ ਉੱਤੇ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ ਕੌਰ 80 ਸਾਲਾਂ ਪਿੰਡ ਵਰੇ ਤੋਂ ਰੋਜ਼ਾਨਾ ਕਿਸਾਨ ਧਰਨੇ ਵਿੱਚ ਪਿੰਡ ਦੀਆਂ ਔਰਤਾਂ ਨਾਲ ਸ਼ਾਮਲ ਹੁੰਦੀ ਸੀ ਲਗਾਤਾਰ ਇਹ ਸੰਘਰਸ਼ ਵਿਚ ਆਪਣੀ ਹਾਜ਼ਰੀ ਲਵਾ ਰਹੀ ਸੀ। ਅੱਜ ਜਿਵੇਂ ਹੀ ਬਜ਼ੁਰਗ ਔਰਤ ਧਰਨਾ ਦੇਣ ਲਈ ਰੇਲਵੇ ਲਾਈਨ ਤੇ ਪੁੱਜੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਸਿਰ ਰੇਲਵੇ ਲਾਈਨ ਨਾਲ ਟਕਰਾਉਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ।

    ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਤੋਂ ਪਰਿਵਾਰ ਲਈ 10 ਲੱਖ ਰੁਪਏ ਆਰਥਿਕ ਮੱਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਜੇ ਕਰ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਉਨੀ ਦੇਰ ਔਰਤ ਦਾ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕਰਨਗੇ ਕਿਉਂਕਿ ਇਹ ਮੌਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਕਿਸਾਨਾਂ ਨੂੰ ਰੇਲਵੇ ਲਾਈਨ ਦੇ ਬੈਠਣ ਲਈ ਮਜਬੂਰ ਕੀਤਾ।

    LEAVE A REPLY

    Please enter your comment!
    Please enter your name here