ਦਫ਼ਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਐਡਵਾਈਜਰੀ ਜਾਰੀ ਕੀਤੀ ਗਈ :

    0
    122

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸਿਆਰਪੁਰ : ਕੋਵਿਡ ਕੋਰੋਨਾ ਮਹਾਂਮਾਰੀ ਦੌਰਾਨ ਘਰਾਂ ਦਫ਼ਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋ ਸੰਬੰਧੀ ਐਡਵਾਈਜਰੀ ਜਾਰੀ ਕੀਤੀ ਗਈ ਹੈ ਇਸ, ਬਾਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚਲਦੇ ਏਅਰ ਕੰਡੀਸਨਰਾਂ ਕੂਲਰਾਂ ਦਾ ਕੋਵਿਡ 19 ਦੇ ਮੱਦੇ ਨਜਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸੰਬੰਧੀ ਕੁੱਝ ਪੱਖ ਸਹਿਮਣੇ ਆਏ ਹਨ ਉਹਨਾਂ ਨੇ ਦੱਸਿਆ ਕਿ ਏਅਰਕੰਡੀਸ਼ਨਰ ਇਕ ਕਮਰੇ ਵਿੱਚ ਲਈ ਹਵਾਂ ਨੂੰ ਘੁੰਮਾ ਕੇ ਦੁਆਰਾ ਠੰਡਾ ਕਰਨ ਦੇ ਨਿਯਮ ਤੇ ਕੰਮ ਕਰਦਾ ਹੈ ਅਤੇ ਮੌਜੂਦਾ ਕੋਵਿਡ 19 ਦੀ ਸਥਿਤੀ ਵਿੱਚ ਏਅਰਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇ ਦਫ਼ਤਰ, ਹਸਪਤਾਲ ਆਦਿ, ਸ਼ਾਪਿੰਗਮਾਲ ਆਦਿ ਵਿੱਚ ਵਰਤੋ ਦੇ ਨਾਲ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ।

    ਉਹਨਾਂ ਨੇ ਇਹ ਵੀ ਦੱਸਿਆ ਕਿ ਘਰਾਂ ਵਿਚ ਏ. ਸੀ. ਦੀ ਵਰਤੋ ਕਰਨ ਸੰਬੰਧੀ ਏ.ਸੀ. ਕਮਰੇ ਵਿਚ ਬਾਹਰੀ ਤਾਜ਼ੀ ਹਵਾ ਦਾ ਮੇਲ ਜ਼ਰੂਰੀ ਹੈ। ਜਿਸ ਲਈ ਖਿੜਕੀਆ ਨੂੰ ਥੋੜਾ ਜਿਹਾ ਖੋਲ ਕਿ ਰੱਖਿਆ ਜਾ ਸਕਦਾ ਹੈ ਕਮਰੇ ਦੀ ਤਾਪਮਾਨ 24 ਤੋ 27 ਡਿਗਰੀ ਸੈਲਸੀਅਸ ਤੇ ਸੈਟ ਕੀਤਾ ਜਾਵੇ, ਨਮੀ 40 ਤੋ 70 ਪ੍ਰਤੀਸ਼ਤ ਰੱਖੀ ਜਾਵੇ ਏ.ਸੀ. ਦੀ ਸਮੇਂ ਸਮੇ ਤੇ ਸਰਵਿਸ ਕਰਵਾਈ ਜਾਵੇ। ਕਮਰੇ ਵਿੱਚ ਐਗਜਾਸਟਫੈਨ ਜ਼ਰੂਰ ਲਗਾਇਆ ਜਾਵੇ ਏਅਰ ਕੂਲਰ ਬਾਰੇ ਉਹਨਾਂ ਦੱਸਿਆ ਕਿ ਧੂੜ ਮਿੱਟੀ ਨੂੰ ਅੰਦਰ ਨਾ ਆਉਣ ਦਿਤਾ ਜਾਵੇ । ਪਾਣੀ ਵਾਲੇ ਟੈਕ ਨੂੰ ਸਾਫ਼ ਅਤੇ ਰਿਗਾਣੂ ਮੁਕਤ ਕੀਤਾ ਜਾਵੇ ਸਮੇਂ -ਸਮੇਂ ਤੇ ਪਾਣੀ ਪਾਲੀ ਟੈਕੀ ਨੂੰ ਖਾਲੀ ਕਰਕੇ ਸਾਫ਼ ਕਰੜੇ ਜਾ ਸਪੰਜ ਬੁਰਸ਼ ਨਾਲ ਪੁਝਿਆ ਜਾਵੇ।

    ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪੱਖਿਆ ਚਲਾਉਣ ਸਮੇ ਖਿੜਕੀਆੰ ਨੂੰ ਥੋੜਾ ਖੋਲ ਕਿ ਰੱਖਿਆ ਜਾਵੇ ਅਤੇ ਐਗਜਾਸਿਟ ਫੈਨ ਨੂੰ ਚੱਲਦਾ ਰੱਖਿਆ ਜਾਵੇ । ਉਦਯੋਗਿਕ ਥਾਂਵਾ ਤੇ ਹਵਾ ਵਿੱਚ ਸੈਲਾਵ ਨੂੰ ਘੱਟੋ ਘੱਟ ਰੱਖਣਾ ਲਈ ਜ਼ਰੂਰੀ ਹੈ ਕਿ ਅੰਦਰੂਨੀ ਵਾਤਾਵਰਨ ਵਿੱਚ ਵੱਧ ਤੋਂ ਵੱਧ ਬਾਹਰੀ ਹਵਾਂ ਆਵੇ ਜਿਹੜੀਆ ਇਮਰਾਤਾ ਵਿੱਚ ਵੈਨਟੀਲੇਸ਼ਨ ਸਿਸਟਮ ਨਹੀ ਹੈ ਉਹਨਾਂ ਵਿੱਚ ਖੁਲਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਦੀ ਹੈ ਉਹਨਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਖ਼ਾਸ ਤੋਰ ਤੇ ਆਈਸੋਲੇਸ਼ਨ ਸੈਟਰ ਜਾ ਕੋਵਿਡ 19 ਵਾਰਡਾਂ ਵਿੱਚ ਸੰਕਰਮਣ ਫੈਲਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਇਸ ਲਈ ਸਲਾਹ ਦਿੱਤੀ ਜਾਦੀ ਹੈ ਕਿ ਇਹਨਾਂ ਖੇਤਰਾਂ ਵਿੱਚ ਬਾਕੀ ਸਾਰੇ ਹਸਪਤਾਲਾ ਨਾਲੇ ਏ.ਸੀ. ਸਿਸਟਿਮ ਵੱਖਰਾ ਹੋਵੇ ਕੋਵਿਡ 19 ਦੋ ਕਣਾਂ ਤੋ ਬੱਚਣ ਲਈ ਸੀਮਿਤ ਸੋਰੋਤਾ ਵਾਲੇ ਸਥਾਨਾਂ ਤੇ ਆਈਸੋਲੇਸ਼ਨ ਲਈ ਅਸਥਾਈ ਦੀਵਾਰਾ ਬਣਾ ਕੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦਾ ਹੈ ਤੇ ਉਹਨਾਂ ਕਿਹਾ ਕਿ ਇਕਾਂਤਵਾਸ ਕੇਂਦਰ ਹਵਾਦਾਰ ਹੋਣਾ ਚਹੀਦੇ ਹਨ ਅਤੇ ਸਫ਼ਾਈ ਦਾ ਪੂਰਾ ਹਦਾਇਤਾ ਮੁਤਾਬਿਕ ਧਿਆਨ ਰੱਖਿਆ ਜਾਵੇ ਤਾਂ ਜੋ ਇਸ ਭਿਆਨਿਕ ਬਿਮਾਰੀ ਤੋਂ ਬਚਿਆ ਜਾ ਸਕੇ ।

    LEAVE A REPLY

    Please enter your comment!
    Please enter your name here