ਦੋ ਸਮੱਗਲਰਾਂ ਨੂੰ ਸਕੌਡਾ ਗੱਡੀ ਤੇ 48 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਕੀਤਾ ਕਾਬੂ !

    0
    137

    ਨਾਭਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਨਾਭਾ : ਭਾਵੇਂ ਪੰਜਾਬ ਵਿੱਚ ਅਨਲਾਕ-4 ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਫਿਰ ਵੀ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਜਿਸ ਦੇ ਤਹਿਤ ਨਾਭਾ ਪੁਲਸ ਨੇ 2 ਨਸ਼ਾ ਸਮੱਗਲਰਾਂ ਨੂੰ (ਡੋਡੇ) ਚੁਰਾ ਪੋਸਤ ਸਕੌਡਾ ਕਾਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆl ਪੰਜਾਬ ਪੁਲਸ ਵੱਲੋਂ ਨਸ਼ਾ ਸਮਗਲਰ ਤੇ ਸਮਾਜ ਵਿਰੋਧੀ ਅੰਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਕਈ ਮੁਹਿੰਮ ਦੇ ਤਹਿਤ ਸਦਰ ਪੁਲਸ ਨਾਭਾ ਨੇ ਰਿਸ਼ਤੇਦਾਰੀ ਚ ਭਰਾ ਲੱਗਦੇ ਦੋ ਨਸ਼ਾ ਸਮੱਗਲਰਾਂ ਨੂੰ 48 ਕਿੱਲੋ ਡੋਡੇ ਚੂਰਾ ਪੋਸਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

    ਇਸ ਮੌਕੇ ਤੇ ਥਾਣਾ ਸਦਰ ਨਾਭਾ ਦੇ ਐੱਸ.ਐੱਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਚਮਕੌਰ ਸਿੰਘ ਤੇ ਸੁਖਪਾਲ ਚੰਦ ਅਗਵਾਈ ਵਿੱਚ ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਸੜਕ ਤੇ ਨਾਕਾਬੰਦੀ ਕੀਤੀ ਹੋਈ ਸੀ ਨਾਭਾ ਸਾਈਡ ਤੋਂ ਆ ਰਹੀ ਇੱਕ ਸਕੌਡਾ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜੋ ਕਿ ਹਰਿਆਣਾ ਨੰਬਰੀ ਹੈ ਜਿਸ ਵਿਚੋਂ ਤਲਾਸ਼ੀ ਦੌਰਾਨ ਵੱਡੀ ਮਾਤਰਾ ਚ 48 ਕਿੱਲੋ (ਡੋਡੇ) ਚੁਰਾ ਪੋਸਤ ਬਰਾਮਦ ਹੋਇਆ ਅਤੇ ਪੁਲਸ ਵੱਲੋਂ ਫੜੇ ਗਏ ਦੋਵੇਂ ਸਮੱਗਲਰਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਜੋ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ।

     

    LEAVE A REPLY

    Please enter your comment!
    Please enter your name here