ਦੋ ਤੋਂ ਵੱਧ ਅਸਲਾ ਲਾਇਸੈਂਸੀ ਹਥਿਆਰ ਨਾ ਰੱਖੇ ਜਾਣ : ਜ਼ਿਲ੍ਹਾ ਮੈਜਿਸਟਰੇਟ

    0
    125

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਸਲਾ ਲਾਇਸੈਂਸੀਆਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਇੰਪਲੀਮੈਂਟੇਸ਼ਨ ਆਫ਼ ਆਰਮਜ਼ (ਅਮੈਂਡਮੈਂਟ) ਐਕਟ 2019 ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਅਸਲਾ ਲਾਇਸੈਂਸ ‘ਤੇ 2 ਤੋਂ ਵੱਧ ਹਥਿਆਰ ਦਰਜ ਹਨ, ਤਾਂ ਉਹ ਵੱਧ ਤੋਂ ਵੱਧ 2 ਹਥਿਆਰ ਹੀ ਰੱਖ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਆਪਣੀ ਮਰਜ਼ੀ ਦੇ ਦੋ ਹਥਿਆਰਾਂ ਤੋਂ ਇਲਾਵਾ ਲਾਇਸੈਂਸ ਤੇ ਦਰਜ ਵਾਧੂ ਹਥਿਆਰ ਨੂੰ ਇਸ ਦਫ਼ਤਰ ਵਲੋਂ ਮਨਜ਼ੂਰੀ ਲੈ ਕੇ ਵੈਲਿਡ ਅਸਲਾ ਲਾਇਸੈਂਸੀ/ਵੈਲਿਡ ਅਸਲਾ ਡੀਲਰ ਨੂੰ ਵੇਚ ਦੇਣ ਜਾਂ ਉਹ ਪੱਕੇ ਤੌਰ ‘ਤੇ ਪੁਲਿਸ ਸਟੇਸ਼ਨ ਜਾਂ ਮਾਲਖਾਨੇ ਵਿੱਚ ਜਮਾਂ ਕਰਵਾ ਕੇ ਰਸੀਦ ਪੇਸ਼ ਕਰਕੇ ਡਲੀਟ ਕਰਵਾਉਣ ਦੀ ਕਾਰਵਾਈ ਕਰਨ।

    ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਪਾਸ ਇਕ ਤੋਂ ਵੱਧ ਅਸਲਾ ਲਾਇਸੈਂਸ ਹਨ, ਉਹ ਕੇਵਲ ਇਕ ਅਸਲਾ ਲਾਇਸੈਂਸ ਹੀ ਰੱਖ ਸਕਦੇ ਹਨ ਅਤੇ ਬਾਕੀ ਲਾਇਸੈਂਸ ਕੈਂਸਲ ਕਰਵਾਉਣ ਸਬੰਧੀ ਇਸ ਦਫ਼ਤਰ ਵਿਖੇ ਆ ਕੇ ਕਾਰਵਾਈ ਕਰਨ।

    ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਸਬੰਧੀ ਅਸਲਾ ਲਾਇਸੈਂਸੀ ਕਾਰਵਾਈ ਨਹੀਂ ਕਰਦਾ ਅਤੇ ਆਪਣੇ ਪਾਸ ਤਿੰਨ ਹਥਿਆਰ ਜਾਂ ਇਕ ਤੋਂ ਵੱਧ ਲਾਇਸੈਂਸ ਰੱਖਦਾ ਹੈ, ਤਾਂ ਸਮਾਂ ਖ਼ਤਮ ਹੋਣ ਉਪਰੰਤ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here