ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਵੱਲੋ ਕੋਰੋਨਾ ਨੂੰ ਲੈ ਕੇ ਸਿਵਲ ਸਰਜਨ ਨਾਲ ਮੀਟਿੰਗ:

    0
    174

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਨੂੰ ਵੱਧਦਾ ਦੇਖਦੇ ਹੋਏ ਅੱਜ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਮੈਂਬਰਾਂ ਨਾਲ ਇਕ ਮੀਟਿੰਗ ਸਿਵਲ ਸਰਜਨ ਦਫਤਰ ਵਿਖੇ ਸਿਵਲ ਸਰਜਨ ਡਾ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ , ਆਈ. ਐਮ. ਏ. ਦੇ ਸਾਬਕਾ ਪ੍ਰਧਾਨ ਰਜਿੰਦਰ ਸ਼ਰਮਾਂ ਤੇ ਕੁਲਦੀਪ ਸਿੰਘ , ਡਾ. ਹਰੀਸ਼ ਬੱਸੀ ਜਨਰਲ ਸਕੱਤਰ ਪ੍ਰਧਾਨ ਸ਼ਹਿਰੀ ਯੂਨਿਟ , ਤੇ ਡਾ. ਤਾਰਾ ਕਪੂਰ ਸੈਕਟਰੀ ਆਦਿ ਹਾਜ਼ਿਰ ਸਨ ।

    ਇਸ ਮੌਕੇ ਆਈ. ਐਮ. ਏ. ਦੇ ਪ੍ਰਤੀਨਿਧੀਆਂ ਵੱਲੋ ਸਿਵਲ ਸਰਜਨ ਨੂੰ ਇਹ ਭਰੋਸਾ ਦਿਵਾਇਆ ਗਿਆ ਕੋਰੋਨਾ ਵਾਇਰਸ ਨੂੰ ਲੈ ਕੇ. ਐਈ. ਐਮ. ਏ. ਸਿਹਤ ਵਿਭਾਗ ਦੇ ਨਾਲ ਹਰ ਤਰੀਕੇ ਨਾਲ ਸਹਿਯੋਗ ਦੇਵੇਗਾ।

    ਡਾ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਦਵਾਈਆਂ ਕਿ ਕੋਰੋਨਾ ਵਾਇਰਸ ਨੂੰ ਚੈਕ ਕਰਨ ਵਾਲੀ ਕਿੱਟ, ਤੇ ਪ੍ਰਾਈਵੇਟ ਡਾਕਟਰੀ ਸਹਾਇਤਾ ਲਈ ਵੀ ਹਰ ਵਕਤ ਤਿਆਰ ਹੈ । ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਵਾਸੀਆ ਨੂੰ ਅਪੀਲ ਕੀਤੀ ਕਿ ਕੋਰੇਨਾ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀ ਸਗੋਂ ਜਾਗਰੂਤਾ ਤੇ ਬਚਾਅ ਦੀ ਜ਼ਰੂਰਤ ਹੈ ।

    LEAVE A REPLY

    Please enter your comment!
    Please enter your name here