ਦੋਹਤੀ, ਮਾਂ ਅਤੇ ਨਾਨੀ ਨੇ ਸਲਫਾਸ ਖਾ ਕੀਤੀ ਖੁਦਕੁਸ਼ੀ

    0
    127

    ਸੰਗਰੂਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੰਦੌੜ ਨਜਦੀਕ ਪੈਂਦੇ ਪਿੰਡ ਕੁਠਾਲਾ ਵਿਖੇ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਹੈ ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

    ਮ੍ਰਿਤਕ ਤਿੰਨੋਂ ਮਾਵਾਂ ਧੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਹਰਮੇਲ ਕੌਰ (ਨਾਨੀ), ਉਹਨਾਂ ਦੀ ਧੀ ਸੁਖਵਿੰਦਰ ਕੌਰ (43) ਅਤੇ ਸੁਖਵਿੰਦਰ ਕੌਰ ਦੀ ਪੁੱਤਰੀ ਅਮਨਜੋਤ ਕੋਰ (19) ਵਜੋਂ ਹੋਈ ਹੈ। ਸੰਦੌੜ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here