ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ

    0
    143

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਕੱਲ ਸਵੇਰੇ ਆਪਣੇ ਦੋ ਦੋਸਤਾਂ ਨਾਲ ਆਪਣੇ ਜਨਮਦਿਨ ਦੀ ਪਾਰਟੀ ਕਰਨ ਗਏ ਪਿੰਡ ਜੇਠੂਕੇ ਦੇ ਨਿਵਾਸੀ ਇਕ ਵਕੀਲ ਦੀ ਦੇਰ ਰਾਤ ਰਾਮਪੁਰਾ ਫੂਲ ਦੇ ਕੁਟੀਆ ਪੁਲ ਦੇ ਥੱਲਿਉਂ ਰਜਬਾਹੇ ਚੋਂ ਲਾਸ਼ ਮਿਲਣ ਨਾਲ ਪਿੰਡ ਵਿੱਚ ਮਾਤਮ ਛਾ ਗਿਆ। ਮਿ੍ਤਕ ਦੇ ਮੱਥੇ ਤੇ ਲੱਗੇ ਡੂੰਘੇ ਕੱਟ ਦੇ ਨਿਸ਼ਾਨਾਂ ਨੂੰ ਦੇਖ ਕੇ ਪਿੰਡ ਦੇ ਲੋਕਾਂ ਨੇ ਉਸ ਦਾ ਕਤਲ ਕੀਤੇ ਜਾਣ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅੱਜ ਦੁਪਹਿਰ ਮਿ੍ਰਤਕ ਪਰਿਵਾਰ ਦੇ ਮੈਂਬਰਾਂ, ਪਿੰਡ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਦੀ ਮੱਦਦ ਨਾਲ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਪਿੰਡ ਗਿੱਲ ਕਲਾਂ ਦੇ ਨਜ਼ਦੀਕ ਪੈਂਦੇ ਥਾਣਾ ਸਦਰ ਨੂੰ ਪੂਰੀ ਤਰ੍ਹਾਂ ਘੇਰ ਲਿਆ। ਥਾਣਾ ਸਦਰ ਦੀ ਪੁਲਸ ਵੱਲੋਂ ਸਹਾਰਾ ਸਮਾਜ ਸੇਵਾ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਵਕੀਲ ਜਸਵਿੰਦਰ ਸਿੰਘ ਤੁੰਗਵਾਲੀ ਨੇ ਦੱਸਿਆ ਕਿ ਉਨ੍ਹਾਂ ਨਾਲ ਬਠਿੰਡਾ ਅਦਾਲਤ ਵਿਚ ਪ੍ਰੈਕਟਿਸ ਕਰ ਰਹੇ ਪਿੰਡ ਜੇਠੂਕੇ ਦੇ ਵਾਸੀ ਐਡਵੋਕੇਟ ਜਸਪਾਲ ਸਿੰਘ (32) ਪੁੱਤਰ ਮਹਿੰਦਰ ਸਿੰਘ ਨੂੰ ਕੱਲ ਸਵੇਰੇ ਉਸ ਦੇ ਕੁੱਝ ਦੋਸਤ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਘਰ ਤੋਂ ਬੁਲਾ ਕੇ ਲੈ ਗਏ।ਕੱਲ ਸ਼ਾਮ ਚਾਰ ਵਜੇ ਦੇ ਕਰੀਬ ਉਕਤ ਦੋਸਤਾਂ ਨੇ ਜਸਪਾਲ ਸਿੰਘ ਦੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ ਕਿ ਜਸਪਾਲ ਸਿੰਘ ਨਹਾਉਣ ਦੇ ਲਈ ਨਹਿਰ ਵਿੱਚ ਉਤਰਿਆ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਰੁੜ ਗਿਆ ਹੈ ਇਸ ਦਾ ਪਤਾ ਲੱਗਦੇ ਹੀ ਪਰਿਵਾਰ ਦੇ ਲੋਕ ਪਿੰਡ ਵਾਸੀ ਪੁਲਸ ਨੂੰ ਲੈ ਕੇ ਘਟਨਾ ਸਥਾਨ ਤੇ ਪਹੁੰਚੇ। ਇਸ ਦੌਰਾਨ ਰਜਬਾਹੇ ਵਿੱਚੋਂ ਜਸਪਾਲ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਰਾਤ 11 ਵਜੇ ਦੇ ਕਰੀਬ ਰਾਮਪੁਰਾ ਫੂਲ ਦੇ ਕੁਟੀਆ ਪੁਲ ਦੇ ਥੱਲੇ ਰਜਬਾਹੇ ਵਿੱਚੋਂ ਉਸ ਦੀ ਲਾਸ਼ ਮਿਲ ਗਈ। ਮ੍ਰਿਤਕ ਦੇ ਮੱਥੇ ਤੇ ਕੱਟ ਦੇ ਦੋ ਵੱਡੇ ਨਿਸ਼ਾਨ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਸ ਵੱਲੋਂ ਅੱਜ ਦੁਪਹਿਰ ਦੋ ਵਜੇ ਤੱਕ ਦੋਸ਼ੀਆਂ ਦਾ ਪਤਾ ਲਗਾਉਣ ਦੀ ਗੱਲ ਕਹੀ ਗਈ ਸੀ ਪਰ ਚਾਰ ਵਜੇ ਤੱਕ ਪੁਲੀਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ।

    ਧਰਨਾਕਾਰੀਆ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਜਾਰੀ ਰਹੇਗਾ। ਇਸ ਸੰਬੰਧੀ ਤਫਤੀਸ਼ੀ ਅਧਿਕਾਰੀ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here