ਦੇਸ਼ ‘ਚ ਕੋਰੋਨਾ ਬੇਕਾਬੂ! 11502 ਨਵੇਂ ਮਾਮਲੇ, 325 ਲੋਕਾਂ ਦੀ ਮੌਤ !

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 11 ਹਜ਼ਾਰ 502 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਪਿਛਲੇ ਇੱਕ ਦਿਨ ਵਿੱਚ 325 ਵਿਅਕਤੀਆਂ ਦੀ ਮੌਤ ਹੋ ਗਈ ਹੈ।

    ਇਸ ਦੇ ਨਾਲ ਹੀ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਹਜ਼ਾਰ 520 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਤਿੰਨ ਲੱਖ 32 ਹਜ਼ਾਰ 434 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਲੱਖ 69 ਹਜ਼ਾਰ 798 ਵਿਅਕਤੀ ਠੀਕ ਵੀ ਹੋਏ ਹਨ।

    ਕੋਰੋਨਾ ਕੇਸਾਂ ਦੀ ਗਿਣਤੀ 100 ਤੋਂ ਲੈ ਕੇ ਇਕ ਲੱਖ ਤੱਕ ਹੋਣ ‘ਚ 64 ਦਿਨ ਲੱਗ ਗਏ। ਦੋ ਲੱਖ ਬਣਨ ‘ਚ ਲਗਪਗ 15 ਦਿਨ ਲੱਗੇ, ਜਦਕਿ ਦਸ ਦਿਨਾਂ ‘ਚ ਇਹ ਅੰਕੜਾ ਤਿੰਨ ਲੱਖ ਤਕ ਪਹੁੰਚ ਗਿਆ। ਦੇਸ਼ ‘ਚ ਹੁਣ ਤਕ 49.9 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਦੀ ਲਾਗ ਦੇ ਕੁਲ ਕੇਸਾਂ ‘ਚੋਂ 50 ਪ੍ਰਤੀਸ਼ਤ ਦੇਸ਼ ਦੇ ਪੰਜ ਸ਼ਹਿਰਾਂ ‘ਚ ਹਨ। ਮਹਾਂਰਾਸ਼ਟਰ ਵਿੱਚ ਹੀ 32 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ। ਇੱਥੇ ਕੋਰੋਨਾ ਸੰਕਰਮਿਤ ਹੋਣ ਦੀ ਸੰਖਿਆ ਇੱਕ ਲੱਖ ਤੋਂ ਪਾਰ ਪਹੁੰਚ ਗਈ ਹੈ।

    ਜੇ ਮਹਾਂਰਾਸ਼ਟਰ ਨੂੰ ਤਾਮਿਲਨਾਡੂ ਨਾਲ ਜੋੜਿਆ ਜਾਂਦਾ ਹੈ, ਤਾਂ ਇਨ੍ਹਾਂ ਦੋਵਾਂ ਰਾਜਾਂ ਵਿੱਚ 45 ਪ੍ਰਤੀਸ਼ਤ ਤੋਂ ਵੱਧ ਕੇਸਾਂ ਮਾਮਲੇ ਹਨ। ਮਹਾਰਾਸ਼ਟਰ ਵਿੱਚ ਮੁੰਬਈ, ਪੁਣੇ ਅਤੇ ਠਾਣੇ, ਗੁਜਰਾਤ ਵਿੱਚ ਅਹਿਮਦਾਬਾਦ, ਦਿੱਲੀ, ਤਾਮਿਲਨਾਡੂ ਵਿੱਚ ਚੇਨਈ ਤੇ ਰਾਜਸਥਾਨ ਵਿੱਚ ਜੈਪੁਰ ਸਭ ਤੋਂ ਪ੍ਰਭਾਵਤ ਹਨ। ਇਨ੍ਹਾਂ ਪੰਜ ਸ਼ਹਿਰਾਂ ਦੇ ਕੋਰੋਨਾ ਮਾਮਲਿਆਂ ਦਾ ਅੰਕੜਾ ਦੇਸ਼ ਦੇ ਕੁੱਲ ਮਾਮਲਿਆਂ ‘ਚੋਂ ਲਗਪਗ ਅੱਧਾ ਹੈ।

    LEAVE A REPLY

    Please enter your comment!
    Please enter your name here