ਦੁਕਾਨਦਾਰਾਂ ਨੇ ਖੋਲ੍ਹੀਆਂ ਦੁਕਾਨਾਂ, ਪੁਲਿਸ ਤੇ ਦੁਕਾਨਦਾਰਾਂ ‘ਚ ਝੜਪ !

    0
    145

    ਫਿਰੋਜ਼ਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਫਿਰੋਜ਼ਪੁਰ : ਕੋਰੋਨਾ ਦੇ ਕਹਿਰ ਕਾਰਨ ਪੂਰਾ ਦੇਸ਼ ਲਾਕਡਾਊਨ ਹੈ, ਸਰਕਾਰ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਗੱਲ ਕਰ ਰਹੀ ਹੈ। ਉੱਥੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਦੁਕਾਨਦਾਰਾਂ ਨੂੰ ਦੁਕਾਨਾਂ ਨਾ ਖੋਲ੍ਹਣ ਦੀ ਅਪੀਲ ਕਰ ਰਿਹਾ ਹੈ । ਪਰ ਫਿਰੋਜ਼ਪੁਰ ਵਿਚ ਦੁਕਾਨਦਾਰ ਆਪਣੀ ਮਰਜ਼ੀ ਨਾਲ ਦੁਕਾਨਾਂ ਖੋਲ੍ਹ ਰਹੇ ਹਨ ਅਤੇ ਇਹ ਦੁਕਾਨਦਾਰ ਪੁਲਿਸ ਨਾਲ ਬਹਿਸ ਵੀ ਕਰ ਰਹੇ ਹਨ। ਐਸਾ ਹੀ ਇੱਕ ਮਾਮਲਾ ਫਿਰੋਜ਼ਪੁਰ ‘ਚ ਸਾਹਮਣੇ ਆਇਆ, ਜਦ ਫਿਰੋਜ਼ਪੁਰ ਵਿੱਚ ਬਾਜ਼ਾਰ ਬੰਦ ਕਰਵਾਉਣ ਗਈ ਪੁਲਿਸ ਉੱਤੇ ਦੁਕਾਨਦਾਰਾਂ ਨੇ ਹਮਲਾ ਕਰ ਦਿੱਤਾ।

    ਔਰਤਾਂ ਸਮੇਤ ਲੋਕਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ। ਜਾਣਕਾਰੀ ਅਨੁਸਾਰ ਕਰਫ਼ਿਊ ਦੇ ਕਾਰਨ ਥਾਣਾ ਸ਼ਹਿਰ ਦੀ ਪੁਲਿਸ ਫਿਰੋਜ਼ਪੁਰ ਦੇ ਸਿਰਕੀ ਬਾਜ਼ਾਰ ਵਿੱਚ ਦੁਕਾਨਾਂ ਬੰਦ ਕਰਵਾਉਣ ਗਈ ਸੀ । ਪਰ ਕੁਝ ਦੁਕਾਨਦਾਰ ਦੁਕਾਨਾਂ ਬੰਦ ਕਰਨ ਦੀ ਜਗ੍ਹਾ ਪੁਲਸ ਨਾਲ ਹੀ ਬਹਿਸ ਪਏ। ਇਹ ਸਾਰੀ ਝੜਪ ਕੈਮਰੇ ਵਿਚ ਕੈਦ ਹੋ ਗਈ। ਜਿਸ ਵਿਚ ਪੁਲਿਸ ਦੇ ਜਵਾਨ, ਬੰਦੇ ਅਤੇ ਜ਼ਨਾਨੀਆਂ ਦਿਖਾਈ ਦੇ ਰਹੀਆਂ ਹਨ। ਕੁੱਝ ਦੁਕਾਨਦਾਰਾਂ ਨੇ ਕਿਹਾ ਪੁਲਸ ਜਾਣਬੁਝ ਕੇ ਧੱਕਾ ਕਰ ਰਹੀ ਹੈ। ਜਦ ਪੁੱਛਿਆ ਗਿਆ ਕਿ ਕਰਫ਼ਿਊ ਦੀ ਪਾਲਣਾ ਕਿਉਂ ਨਹੀਂ ਕਰ ਰਹੇ ਤੁਸੀਂ? ਕੋਈ ਸਾਰਥਿਕ ਜਵਾਬ ਨਹੀਂ ਮਿਲਿਆ।

    ਥਾਣਾ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਕਰਫ਼ਿਊ ਦੇ ਦੌਰਾਨ ਕਿਸੇ ਨੂੰ ਵੀ ਦੁਕਾਨਾਂ ਖੋਲ੍ਹਣ ਤੋਂ ਮਨ੍ਹਾ ਹੈ ਤਾਂ ਕਿ ਸੋਸ਼ਲ ਡਿਸਟੇਂਸ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਚਲਦੇ ਕੁੱਝ ਦੁਕਾਨਦਾਰਾਂ ਨੇ ਸਿਟੀ ਬਾਜ਼ਾਰ ਵਿੱਚ ਆਪਣੀਆਂ ਦੁਕਾਨਾਂ ਖੋਲ ਰਹੇ ਸੀ ਜਿਵੇਂ ਹੀ ਪੁਲਿਸ ਵਿੱਚ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਣ ਲਈ ਕਿਹਾ ਤਾਂ ਉਹ ਪੁਲਿਸ ਨਾਲ ਹੱਥੋਪਾਈ ਹੋਣ ਲੱਗੇ ਪੁਲਿਸ ਅਤੇ ਦੁਕਾਨਦਾਰਾਂ ਵਿੱਚ ਝੜਪ ਦੌਰਾਨ ਕੁੱਝ ਔਰਤਾਂ ਨੇ ਵੀ ਪੁਲਿਸ ਉੱਤੇ ਹਮਲਾ ਕੀਤਾ।

    ਥਾਣਾ ਸਿਟੀ ਦੇ ਮੁਖੀ ਮਨੋਜ ਕੁਮਾਰ ਨੇ ਕਿਹਾ ਕੇ ਇਹ ਲੋਕ ਵਾਰ ਵਾਰ ਦੁਕਾਨਾਂ ਖੋਲ੍ਹ ਰਹੇ ਸੀ ਅਤੇ ਸਰਕਾਰ ਦੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ। ਜਦੋਂ ਸਾਡੀ ਪੁਲਿਸ ਪਾਰਟੀ ਦੁਕਾਨਾਂ ਬੰਦ ਕਰਵਾਉਣ ਗਈ ਤਾਂ ਦੁਕਾਨਦਾਰਾਂ ਨੇ ਓਹਨਾ ‘ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਕਿਹਾ ਕੇ ਅਗਰ ਇਹ ਲੋਕ ਸਰਕਾਰ ਦਾ ਹੁਕਮ ਨਹੀਂ ਮੰਨਣਗੇ ਤਾਂ ਸਾਨੂੰ ਮਜ਼ਬੂਰਨ ਕਾਰਵਾਈ ਕਰਨੀ ਪਵੇਗੀ।

    LEAVE A REPLY

    Please enter your comment!
    Please enter your name here