ਦਿੱਲੀ ਵਿੱਚ ਪੈਟਰੋਲ ਦੀ ਕੀਮਤ 88 ਰੁਪਏ ਦੇ ਪਾਰ, ਡੀਜ਼ਲ ਵੀ ਹੋਇਆ ਮਹਿੰਗਾ!

    0
    134

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਸ਼ੁੱਕਰਵਾਰ (12 ਫ਼ਰਵਰੀ) ਨੂੰ ਲਗਾਤਾਰ ਚੌਥੇ ਦਿਨ ਵਾਧਾ ਕੀਤਾ ਗਿਆ। ਅੱਜ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ 26-29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦੋਂ ਕਿ ਡੀਜ਼ਲ ਦੀ ਕੀਮਤ ਵਿੱਚ 34-38 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜੇਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ 12 ਦਿਨਾਂ ਦੌਰਾਨ ਪੈਟਰੋਲ ਦੀ ਕੀਮਤ 4.13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 4.26 ਰੁਪਏ ਪ੍ਰਤੀ ਲੀਟਰ ਵਧੀ ਹੈ। ਇਸ ਤੋਂ ਇਲਾਵਾ ਲਗਭਗ 11 ਮਹੀਨਿਆਂ ਵਿੱਚ ਰਿਟੇਲ ਦੀਆਂ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਹੋਈ।

    ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ 88.14 ਰੁਪਏ (29 ਪੈਸੇ ਦੇ ਵਾਧੇ ਨਾਲ) ‘ਤੇ ਪਹੁੰਚ ਗਈਆਂ ਜੋ ਵੀਰਵਾਰ ਨੂੰ 87.85 ਰੁਪਏ ਪ੍ਰਤੀ ਲੀਟਰ ਸੀ ਜਦਕਿ ਡੀਜ਼ਲ ਦੀ ਕੀਮਤ ਜੋ ਕਿ ਵੀਰਵਾਰ ਨੂੰ 78.03 ਰੁਪਏ ਪ੍ਰਤੀ ਲੀਟਰ ਸੀ ਦੇ ਮੁਕਾਬਲੇ ਹੁਣ ਇਸ ਦੀ ਕੀਮਤ 78.38 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਪਹਿਲੀ ਵਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 88 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚੀ ਹੈ ਕਿਉਂਕਿ ਸਰਕਾਰੀ ਸਹਾਇਤਾ ਪ੍ਰਾਪਤ ਤੇਲ ਮਾਰਕੀਟਿੰਗ ਕੰਪਨੀਆਂ ਖ਼ਰਚਿਆਂ ਦੇ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀਆਂ ਹਨ।

    ਜੇਕਰ ਮੁੰਬਈ ਦੀ ਗੱਲ ਕਰੀਏ ਤਾਂ ਇੱਥੋਂ ਦੇ ਨਾਗਰਿਕਾਂ ਨੂੰ ਵੀਰਵਾਰ ਦੀ ਕੀਮਤ ਨਾਲੋਂ 28 ਪੈਸੇ ਦੇ ਵਾਧੇ ਤੋਂ ਬਾਅਦ ਇੱਕ ਲੀਟਰ ਪੈਟਰੋਲ ਲਈ 94.64 ਰੁਪਏ ਦੇਣੇ ਪੈਣਗੇ। ਇੱਥੇ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 85.32 ਰੁਪਏ ਹੈ ਜੋ ਕਿ ਕੱਲ੍ਹ ਦੀ ਕੀਮਤ 84.94 ਰੁਪਏ ਪ੍ਰਤੀ ਲੀਟਰ ਨਾਲੋਂ 38 ਪੈਸੇ ਵੱਧ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 28 ਪੈਸੇ ਵੱਧ ਕੇ 89.44 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜੋ ਕਿ ਵੀਰਵਾਰ ਨੂੰ 89.16 ਰੁਪਏ ਦਰਜ ਕੀਤੀ ਗਈ ਸੀ। ਡੀਜ਼ਲ ਦੀ ਕੀਮਤ 81.96 ਰੁਪਏ ਪ੍ਰਤੀ ਲੀਟਰ ਹੈ ਜੋ ਵੀਰਵਾਰ ਦੀ ਕੀਮਤ ਤੋਂ 35 ਪੈਸੇ ਵਧੇਰੇ ਹੈ।

    ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੁਹਾਨੂੰ ਆਪਣੇ-ਆਪਣੇ ਸ਼ਹਿਰਾਂ ਵਿੱਚ ਇੱਕ ਲੀਟਰ ਪੈਟ੍ਰੋਲ-ਡੀਜ਼ਲ ਲਈ ਅਦਾ ਕਰਨੇ ਪੈਣਗੇ ਇੰਨੇ ਰੁਪਏ –

    ਨਵੀਂ ਦਿੱਲੀ : ਪੈਟਰੋਲ ਪ੍ਰਤੀ ਲੀਟਰ – 88.14 ਰੁ., ਡੀਜ਼ਲ ਪ੍ਰਤੀ ਲੀਟਰ – 78.38 ਰੁ.

    ਮੁੰਬਈ : ਪੈਟਰੋਲ ਪ੍ਰਤੀ ਲੀਟਰ – 94.64 ਰੁ., ਡੀਜ਼ਲ ਪ੍ਰਤੀ ਲੀਟਰ – 81.96 ਰੁ.

    ਕੋਲਕਾਤਾ : ਪੈਟਰੋਲ ਪ੍ਰਤੀ ਲੀਟਰ – 89.44 ਰੁ., ਡੀਜ਼ਲ ਪ੍ਰਤੀ ਲੀਟਰ – 81.96 ਰੁ.

    ਚੇਨਈ : ਪੈਟਰੋਲ ਪ੍ਰਤੀ ਲੀਟਰ – 90.44 ਰੁ., ਡੀਜ਼ਲ ਪ੍ਰਤੀ ਲੀਟਰ – 83.52 ਰੁ.

    ਬੇੰਗਲੁਰੂ : ਪੈਟਰੋਲ ਪ੍ਰਤੀ ਲੀਟਰ – 91.09 ਰੁ., ਡੀਜ਼ਲ ਪ੍ਰਤੀ ਲੀਟਰ – 83.09 ਰੁ.

    ਹੈਦਰਾਬਾਦ : ਪੈਟਰੋਲ ਪ੍ਰਤੀ ਲੀਟਰ – 91.65 ਰੁ., ਡੀਜ਼ਲ ਪ੍ਰਤੀ ਲੀਟਰ – 85.50 ਰੁ.

    ਪਟਨਾ : ਪੈਟਰੋਲ ਪ੍ਰਤੀ ਲੀਟਰ – 90.55 ਰੁ., ਡੀਜ਼ਲ ਪ੍ਰਤੀ ਲੀਟਰ – 83.58 ਰੁ.

    ਜੈਪੁਰ : ਪੈਟਰੋਲ ਪ੍ਰਤੀ ਲੀਟਰ – 94.55 ਰੁ., ਡੀਜ਼ਲ ਪ੍ਰਤੀ ਲੀਟਰ – 86.65 ਰੁ.

    ਲਖਨਊ : ਪੈਟਰੋਲ ਪ੍ਰਤੀ ਲੀਟਰ – 86.99 ਰੁ., ਡੀਜ਼ਲ ਪ੍ਰਤੀ ਲੀਟਰ – 78.75 ਰੁ.

    ਨੋਇਡਾ : ਪੈਟਰੋਲ ਪ੍ਰਤੀ ਲੀਟਰ – 87.05 ਰੁ., ਡੀਜ਼ਲ ਪ੍ਰਤੀ ਲੀਟਰ – 78.80 ਰੁ.

    ਇੱਕ ਖ਼ਬਰ ਦੇ ਮੁਤਾਬਿਕ ਇਸ ਤੋਂ ਪਹਿਲਾਂ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਕਸਾਈਜ਼ ਡਿਊਟੀ ਰਾਹਤ ਦੇ ਰੂਪ ਵਿੱਚ ਜਨਤਾ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਵੱਧਣ ਤੋਂ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰਾਜ ਸਭਾ ਵਿੱਚ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਬਹੁਤ ਘੱਟ ਲੈਣਾ-ਦੇਣਾ ਹੈ ਅਤੇ ਇਨ੍ਹਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤ ਉੱਤੇ ਨਿਰਭਰ ਕਰਦੀਆਂ ਹਨ।

    LEAVE A REPLY

    Please enter your comment!
    Please enter your name here