ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ ਸਿਲੰਡਰ ਫਟਣ ਨਾਲ 4 ਲੋਕਾਂ ਦੀ ਹੋਈ ਮੌਤ

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਪੂਰਬੀ ਦਿੱਲੀ ਦੇ ਸ਼ਾਹਦਰਾ ਇਲਾਕੇ ਵਿਚ ਮੰਗਲਵਾਰ ਰਾਤ ਨੂੰ ਸਿਲੰਡਰ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਅਤੇ 4 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ। ਜਿਸ ਦਾ ਨੇੜਲੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

    ਇਹ ਪੂਰਾ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਹਦਰਾ ਇਲਾਕੇ ਦੇ ਅਧੀਨ ਆ ਰਹੀ ਵਿਸ਼ਵਾਸਨਗਰ ਦੀ ਬੀਕਮ ਕਲੋਨੀ ਵਿਚ ਮੰਗਲਵਾਰ ਦੇਰ ਰਾਤ ਇਕ ਘਰ ਵਿਚ ਇਕ ਸਿਲੰਡਰ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਘਰ ‘ਚ ਅੱਗ ਲੱਗੀ, ਜਿਸ ‘ਚ ਪੂਰਾ ਘਰ ਸੜ ਕੇ ਸਿਆਹ ਹੋ ਗਿਆ ਹੈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਬਾਰੇ ਜਾਣਕਾਰੀ ਮਿਲੀ ਹੈ, ਜਦੋਂ ਕਿ ਇਕ ਵਿਅਕਤੀ ਝੁਲਸ ਗਿਆ ਹੈ, ਜਿਸ ਦਾ ਨੇੜਲੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸਿਲੰਡਰ ਵਿਚ ਹੋਏ ਧਮਾਕੇ ਕਾਰਨ ਮਕਾਨ ਦੇ ਇਕ ਕਮਰੇ ਦੀ ਕੰਧ ਢਹਿ ਗਈ ਹੈ। ਇਸ ਘਟਨਾ ਦੇ ਸਮੇਂ ਘਰ ਵਿਚ ਤਕਰੀਬਨ 5 ਲੋਕ ਸਨ, ਜਿਨ੍ਹਾਂ ਵਿੱਚੋਂ 4 ਆਪਣੀਆਂ ਜਾਨਾਂ ਗੁਆ ਬੈਠੇ ਸਨ।ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਦਾ ਕਹਿਣਾ ਹੈ ਕਿ ਫਰਜ਼ ਬਾਜ਼ਾਰ ਖੇਤਰ ਵਿਚ ਇਕ ਘਰ ਨੂੰ ਲੱਗੀ ਅੱਗ ਦੀ ਇਸ ਭਿਆਨਕ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਵਿਅਕਤੀ ਸੜ ਗਿਆ ਹੈ, ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

    ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਮੰਗਲਵਾਰ ਰਾਤ ਨੂੰ ਉਨ੍ਹਾਂ ਨੂੰ ਸਿਲੰਡਰ ਧਮਾਕੇ ਦੀ ਖ਼ਬਰ ਮਿਲੀ ਤਾਂ 6 ਤੋਂ 7 ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੇ। ਗੁਆਂਢੀਆਂ ਦੇ ਅਨੁਸਾਰ ਜਿਸ ਘਰ ਵਿਚ ਅੱਗ ਲੱਗੀ ਉਸਦੇ ਬਾਹਰ ਇਕ ਦੁਕਾਨ ਹੈ, ਜਿਸ ਵਿਚ ਗੈਸ ਸਿਲੰਡਰ ਭਰਨ ਅਤੇ ਗੈਸ ਲੀਕ ਨੂੰ ਠੀਕ ਕਰਨ ਦਾ ਕੰਮ ਹੁੰਦਾ ਸੀ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੁਕਾਨ ਦੇ ਅੰਦਰ ਰੱਖਿਆ ਸਿਲੰਡਰ ਮੰਗਲਵਾਰ ਦੇਰ ਰਾਤ ਫਟ ਗਿਆ।

     

    LEAVE A REPLY

    Please enter your comment!
    Please enter your name here