ਦਲਿਤ ਨੂੰ ਕੋਰੋਨਾ ਅਤੇ ਜਾਤੀਸੂਚਕ ਸ਼ਬਦ ਕਹਿਣ ਦਾ ਮਾਮਲਾ ਐੱਸ.ਐੱਸ.ਪੀ ਤੱਕ ਪਹੁੰਚਿਆ

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਕਾਦੀਆਂ : ਕਾਦੀਆਂ ਦੇ ਨੇੜਲੇ ਪਿੰਡ ਚੀਮਾਂ ਵਿੱਚ ਇੱਕ ਦਲਿਤ ਨੂੰ ਕੋਰੋਨਾ-ਕੋਰੋਨਾ ਕਹਿਣ ਅਤੇ ਜਾਤੀਸੂਚਕ ਸ਼ਬਦ ਕਹਿਣ ਦਾ ਮਾਮਲਾ ਐੱਸ.ਐੱਸ.ਪੀ. ਬਟਾਲਾ ਕੋਲ ਪਹੁੰਚ ਗਿਆ ਹੈ। ਇੱਸ ਸੰਬੰਧ ‘ਚ ਜਾਣਕਾਰੀ ਦਿੰਦੇ ਹੋਏ ਜੋਗਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਚੀਮਾਂ (ਕਾਦੀਆਂ) ਨੇ ਪ੍ਰੈਸ ਨੂੰ ਦੱਸਿਆ ਕਿ ਉਹ ਉਤਰਾਖੰਡ ‘ਚ ਇੱਕ ਕੰਪਨੀ ‘ਚ ਕੰਮ ਕਰਦਾ ਹੈ। ਕੋਰੋਨਾ ਵਾਇਰਸ ਦੀ ਬੀਮਾਰੀ ਫ਼ੈਲਣ ਤੋਂ ਬਾਅਦ ਉਹ ਜਦੋਂ ਆਪਣੇ ਪਿੰਡ ਆਇਆ ਤਾਂ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਕਾਂਤਵਾਸ ਕਰ ਦਿੱਤਾ ਗਿਆ ਸੀ।

    ਉਸਨੂੰ ਪਿੰਡ ਦੇ ਕੁੱਝ ਲੋਕ ਕੋਰੋਨਾ-ਕੋਰੋਨਾ ਕਰਕੇ ਛੇੜਦੇ ਸਨ ਅਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਦੇ ਸਨ। ਜਦੋਂ ਉਸਨੇ ਇਸਦੀ ਵਿਰੋਧਤਾ ਕੀਤੀ ਤਾਂ 28 ਮਈ ਦੀ ਰਾਤ ਨੂੰ ਉਸਦੇ ਘਰ ਕੁੱਝ ਲੋਕਾਂ ਨੇ ਦਾਖ਼ਿਲ ਹੋ ਕੇ ਉਸਨੂੰ ਧਮਕੀਆਂ ਦਿੱਤੀਆਂ ਅਤੇ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਜਿਸ ‘ਤੇ ਉਸਨੂੰ ਸਰਕਾਰੀ ਹਸਪਤਾਲ ਹਰਚੋਵਾਲ ਦਾਖ਼ਿਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਹੋਇਆ।

    ਇਸੇ ਦੌਰਾਨ ਉਸਦੇ ਬੇਟੇ ਤੋਂ ਧੋਖੇ ਤੋਂ ਲਿਖਵਾ ਲਿਆ ਗਿਆ ਕਿ ਅਸੀਂ ਕੋਈ ਪੁਲਿਸ ਕਾਰਵਾਈ ਨਹੀਂ ਕਰਨੀ ਹੈ। ਪੁਲਿਸ ਨੇ ਦੋਂਵੇ ਪਾਰਟੀਆਂ ਨੂੰ ਕਾਦੀਆਂ ਥਾਣਾ ਬੁਲਾਇਆ। ਜਿੱਥੇ ਵਿਰੋਧੀ ਪਾਰਟੀ ਨੇ ਉਸਨੂੰ ਦੁਬਾਰਾ ਖਿਝਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਅਤੇ ਉਲਟਾ ਆਪਣੇ ਆਪ ਨੂੰ ਜ਼ਖ਼ਮੀ ਕਰਕੇ ਸਰਕਾਰੀ ਹਸਪਤਾਲ ਦਾਖ਼ਿਲ ਹੋ ਗਏ।

    ਇਸ ਸੰਬੰਧ ‘ਚ ਜੋਗਿੰਦਰ ਸਿੰਘ ਨੇ ਪੁਲਿਸ ਵਲੋਂ ਕਾਰਵਾਈ ਨਾ ਹੋਣ ‘ਤੇ ਐੱਸ.ਐੱਸ.ਪੀ. ਬਟਾਲਾ ਅਤੇ ਐੱਸ.ਡੀ.ਐੱਮ. ਬਟਾਲਾ ਨੂੰ ਸ਼ਿਕਾਇਤ ਕੀਤੀ ਹੈ। ਪਰ ਅਜੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਨਿਉ ਕ੍ਰਿਸ਼ਚੀਅਨ ਸਭਾ ਕਾਦੀਆਂ ਨੇ ਇੱਸ ਮਾਮਲੇ ‘ਚ ਤੁਰੰਤ ਪੁਲਿਸ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

    ਸਭਾ ਦੀ ਪ੍ਰਧਾਨ ਨੀਤੂ ਖੋਸਲਾ ਨੇ ਕਿਹਾ ਹੈ ਕਿ ਜੇ ਕਥਿੱਤ ਦੋਸ਼ਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਨਸਾਫ਼ ਲਈ ਸੰਘਰਸ਼ ਕਰਨਗੇ। ਜਦੋਂ ਇੱਸ ਸੰਬੰਧ ‘ਚ ਸਥਾਨਕ ਐੱਸ.ਐੱਚ.ਓ. ਪਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ‘ਤੇ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀ ਦੀ ਵੀ 326 ਦੀ ਰਿਪੋਰਟ ਆਈ ਹੈ ਜਿਸਦੀ ਜਾਂਚ ਚੱਲ ਰਹੀ ਹੈ ਕਿ ਇਹ ਰਿਪੋਰਟ ਝਗੜੇ ਵਾਲੇ ਦਿਨ ਦੀ ਹੈ ਜਾਂ ਝਗੜੇ ਦੇ ਬਾਅਦ ਦੀ ਹੈ।

    LEAVE A REPLY

    Please enter your comment!
    Please enter your name here