ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ, ਬੱਚੇ ਦੀ ਮੌਤ, ਦੋ ਜਣੇ ਗੰਭੀਰ ਜ਼ਖ਼ਮੀ

    0
    146

    ਤਲਵਾੜਾ ਜਨਗਾਥਾ ਟਾਇਮਜ਼: (ਰੁਪਿੰਦਰ)

    ਐਤਵਾਰ ਨੂੰ ਅੱਡਾ ਝੀਰ ਦਾ ਖੂਹ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

    ਜਾਣਕਾਰੀ ਮੁਤਾਬਕ, ਰਾਮ ਸਰੂਪ (52) ਨਿਵਾਸੀ ਬੇਲਾ ਸਰੀਆਂਣਾ ਆਪਣੀ ਪਤਨੀ ਊਸ਼ਾ ਦੇਵੀ ਤੇ ਪੁੱਤਰ ਸਾਗਰ (14) ਨਾਲ ਕਾਰ ਪੀਵੀ 10 ਐਕਸ 5622 ਵਿੱਚ ਸਵਾਰ ਹੋ ਕੇ ਕਮਾਹੀ ਦੇਵੀ ਵਲੋਂ ਆਪਣੇ ਪਿੰਡ ਨੂੰ ਜਾ ਰਹੇ ਸਨ। ਜਦ ਉਹ ਅੱਡਾ ਝੀਰ ਦਾ ਖੂਹ ਦੇ ਕੋਲ ਪਹੁੰਚੇ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਦੀ ਸੜਕ ਕੰਡੇ ਲਗੇ ਸਫੈਦੇ ਦੇ ਰੁੱਖ ਨਾਲ ਸਿੱਧੀ ਟੱਕਰ ਹੋ ਗਈ।

    ਟੱਕਰ ਕਾਰਨ ਤਿੰਨੇ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਹਾਜੀਪੁਰ ਵਿਖੇ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਸਾਗਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਰਾਮ ਸਰੂਪ ਤੇ ਊਸ਼ਾ ਦੇਵੀ ਦੀ ਮਾੜੀ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੂੰ ਉਥੋਂ ਰੈਫਰ ਕਰ ਦਿੱਤਾ ਗਿਆ ।ਥਾਣਾ ਤਲਵਾੜਾ ਦੇ ਏਐਸਆਈ ਗੁਰਵਿੰਦਰ ਸਿੰਘ ਨੇ ਕਾਰ ਨੂੰ ਕਬਜੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here