ਤੁਹਾਡੀ ਅਤੇ ਤੁਹਾਡੇ ਬੱਚੇ ਦੀ ਸਿਹਤ ਦਾ ਰੱਖਿਅਕ ਆਇਉਡੀਨ ਯੁਕਤ ਨਮਕ – ਡਾ. ਜਸਵਿੰਦਰ

    0
    148

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਆਇਉਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਵਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਵਿਖੇ ਆਇਉਡੀਨ ਸੰਬੰਧ ਜਾਗਰੂਕਤਾ ਸੈਮੀਨਰ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ, ਡਾ. ਨਮਿਤਾ ਘਈ, ਡਾ. ਸ਼ਾਮ ਸੁੰਦਰ, ਡਾ. ਸਰਬਜੀਤ ਸਿੰਘ, ਜਤਿੰਦਰ ਪਾਲ ਸਿੰਘ ਬੀ.ਸੀ.ਸੀ. ਅਮਨਦੀਪ ਸਿੰਘ, ਦਵਿੰਦਰ ਭੱਟੀ, ਸੰਜੀਵ ਕੁਮਾਰ ਤੇ ਗੁਰਵਿੰਦਰ ਸਿੰਘ ਵੀ ਆਦਿ ਹਾਜ਼ਿਰ ਸਨ।

    ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਆਇਉਡੀਨ ਇਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੈ। ਜੇਕਰ ਇਸ ਦੀ ਕਮੀ ਸਰੀਰ ਵਿੱਚ ਆ ਜਾਵੇ ਤਾਂ ਮਾਨਸਿਕ ਵਿਕਾਸ ਹਮੇਸ਼ਾ ਲਈ ਰੁੱਕ ਜਾਂਦਾ ਹੈ। ਆਇਉਡੀਨ ਦੀ ਘਾਟ ਨਾਲ ਸਰੀਰ ਵਿੱਚ ਗਿਲੱੜ ਰੋਗ, ਬੋਲਾਪਨ, ਅੱਖਾਂ ਦਾ ਟੇਡਾਪਨ, ਅਤੇ ਗਰਭਵਤੀ ਮਾਵਾਂ ਨੂੰ ਬੱਚੇ ਮੰਦ ਬੁੱਧੀ ਤੇ ਸਰੀਰਕ ਤੌਰ ਕਮਜ਼ੋਰ ਪੈਦਾ ਹੋ ਸਕਦੇ ਹਨ। ਇਸ ਲਈ ਬੱਚਿਆ ਦੇ ਸਰੀਰਕ ਵਾਧੇ, ਦਿਮਾਗ਼ ਦੇ ਵਿਕਾਸ ਲਈ ਅਤੇ ਗਰਭਵਤੀ ਅਵਸਥਾ ਵਿੱਚ ਬੱਚੇ ਦੇ ਵਿਕਾਸ ਲਈ ਆਇਉਡੀਨ ਯੂਕਤ ਲੂਣ ਹੀ ਵਰਤਣਾ ਚਾਹੀਦਾ ਹੈ।

    ਇਸ ਮੌਕੇ ਡਾ. ਸਰਬਜੀਤ ਸਿੰਘ ਮੈਡੀਕਲ ਸ਼ਪੈਸ਼ਲਿਸਟ ਨੇ ਦੱਸਿਆ ਕਿ ਸਾਨੂੰ ਰੋਜ਼ਾਨਾ 150 ਮਾਇਕਰੋਗ੍ਰਾਮ ਆਇਉਡੀਨ ਦੀ ਜਰੂਰਤ ਹੁੰਦੀ ਹੈ ਅਤੇ ਗਰਭਵਤੀ ਮਾਵਾਂ ਨੂੰ ਇਸ ਮਾਤਰਾ 200 ਮਾਈਕਰੋਗ੍ਰਾਮ ਤੱਕ ਰੋਜ਼ਾਨਾ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਸਾਨੂੰ ਆਇਉਡੀਨ ਯੂਕਤ ਨਮਕ ਦੇ ਰਾਹੀ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਨਮਕ ਨੂੰ ਹਮੇਸ਼ਾ ਬੰਦਾ ਡੱਬੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਧੁੱਪ ਅਤੇ ਸਿੱਲ ਵਾਲੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਹੈ ਅਤੇ ਆਉਡੀਨ ਲੂਣ ਦੀ ਵਰਤੋਂ 6 ਮਹੀਨੇ ਦੇ ਅੰਦਰ ਵਰਤ ਕਰ ਲੈਣੀ ਚਾਹੀਦਾ ਹੈ। ਇਸ ਮੌਕੇ ਆਇਉਡੀਨ ਸੰਬੰਧਿਤ ਜਾਗਰੂਕਤਾ ਸਮੱਗਰੀ ਵੀ ਜਾਰੀ ਕਰ ਦਿੱਤੀ ਗਈ।

    LEAVE A REPLY

    Please enter your comment!
    Please enter your name here