ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ

    0
    142

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਤਾਮਿਲਨਾਡੂ ਦੇ ਮੁੱਖ ਮੰਤਰੀ ਐਡੱਪਾਡੀ ਕੇ. ਪਲਾਨੀਸਵਾਮੀ ਨੇ ਸੋਮਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ। ਉਨ੍ਹਾਂ ਦੀ ਪਾਰਟੀ ਏਆਈਏਡੀਐਮਕੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫ਼ਲ ਰਹੀ ਹੈ।

    ਦਰਅਸਲ ‘ਚ ਡੀਐਮਕੇ ਨੇ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਕਰੁਣਾਨਿਧੀ ਅਤੇ ਜੈਲਲਿਤਾ ਤੋਂ ਬਾਅਦ ਸਟਾਲਿਨ ਦ੍ਰਾਵਿੜ ਤਾਮਿਲਨਾਡੂ ਵਿਚ ਰਾਜਨੀਤੀ ਦੇ ਸਭ ਤੋਂ ਵੱਡੇ ਨਾਇਕ ਵਜੋਂ ਉੱਭਰੇ ਹਨ। ਏਆਈਏਡੀਐਮਕੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੀ।ਤਾਮਿਲਨਾਡੂ ਵਿੱਚ ਡੀਐਮਕੇ ਨੇ ਕਮਾਲ ਕੀਤਾ ਹੈ। ਉਨ੍ਹਾਂ ਨੇ 133 ਸੀਟਾਂ ਜਿੱਤ ਕੇ ਪੂਰੀ ਬਹੁਮਤ ਹਾਸਲ ਕੀਤੀ ਅਤੇ ਅਜੇ ਵੀ 23 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਏਆਈਏਡੀਐਮਕੇ ਨੇ ਸਿਰਫ਼ 68 ਸੀਟਾਂ ਜਿੱਤੀਆਂ ਹਨ ਅਤੇ 8 ‘ਤੇ ਲੀਡ ਕਰ ਰਹੀ ਹੈ।

    ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ 294 ਸੀਟਾਂ, ਅਸਾਮ ਵਿਚ 126, ਕੇਰਲ ਵਿਚ 140, ਤਾਮਿਲਨਾਡੂ ਵਿਚ 234 ਅਤੇ ਪੁਡੂਚੇਰੀ ਵਿਚ 30 ਸੀਟਾਂ ‘ਤੇ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੇ 2 ਮਈ ਯਾਨੀ ਬੀਤੇ ਕੱਲ ਨਤੀਜੇ ਐਲਾਨੇ ਗਏ ਹਨ।

     

    LEAVE A REPLY

    Please enter your comment!
    Please enter your name here