ਤਹਿਸੀਲ ਕੰਪਲੈਕਸ ਬਣਿਆ ਅਵਾਰਾ ਪਸ਼ੂਆਂ ਤੇ ਭੰਗ ਬੂਟੀ ਦਾ ਅੱਡਾ,ਪ੍ਰਸਾਸ਼ਨਿਕ ਬਦਇੰਤਜਾਮੀ ਕਾਰਨ ਲੋਕ ਪ੍ਰੇਸ਼ਾਨl ਅਕਾਲੀ ਦਲ ਮਾਨ ਨੇ ਡੀ ਸੀ ਤੋਂ ਕਾਰਵਾਈ ਮੰਗੀ

    0
    142

    ਮੁਕੇਰੀਆਂ, . ਇੱਥੋਂ ਦਾ ਤਹਿਸੀਲ ਕੰਪਲੈਕਸ ਪ੍ਰਸਾਸ਼ਨਿਕ ਅਵੇਸਲੇਪਨ ਕਾਰਨ ਅਵਾਰਾ ਪਸ਼ੂਆਂ ਤੇ ਜੰਗਲ ਬੂਟੀ ਦਾ ਅੱਡਾ ਬਣਦਾ ਜਾ ਰਿਹਾ ਹੈ। ਸੂਬੇ ਦੇ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਉਦਘਾਟਨੀ ਪੱਥਰ ਵੀ ਭੰਗ ਵਿੱਚ ਘਿਰਿਆ ਹੋਇਆ ਆਪਣੀ ਹਾਲਤ ਤੇ ਅੱਥਰੂ ਵਹਾ ਰਿਹਾ ਹੈ।ਇਹ ਬਦਇੰਤਜਾਮੀ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ।ਉੱਧਰ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਬਦਇੰਤਜਾਮੀ ਦੂਰ ਕਰਨ ਦਾ ਭਰੋਸਾ ਦੁਆਇਆ ਹੈ।
    ਸ਼ਹਿਰ ਦੇ ਤਹਿਸੀਲ ਕੰਪਲੈਕਸ ਅੰਦਰ ਸਫਾਈ ਪ੍ਰਬੰਧਾਂ ਦੀ ਘਾਟ ਕਾਰਨ ਐਸਡੀਐਮ ਕੰਪਲੈਕਸ ਤੇ ਪਟਵਾਰਖਾਨੇ ਨੂੰ ਭੰਗ ਬੂਟੀ ਨੇ ਘੇਰਿਆ ਹੋਇਆ ਹੈ। ਕੰਪਲੈਕਸ ਦੇ ਅੰਦਰ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਆਮ ਬੈਠੈ ਦੇਖੈ ਜਾ ਸਕਦੇ ਹਨ। ਐਸਡੀਐਮ ਦਫ਼ਤਰ ਦੇ ਪਿਛਵਾੜੇ ਅਵਾਰਾ ਪਸ਼ੂ ਤੇ ਤਹਿਸੀਲ ਕੰਪਲੈਕਸ ਦੇ ਹਾਲ ਵਿੱਚ ਪੱਖਿਆਂ ਹੇਠਾਂ ਅਵਾਰਾ ਕੁੱਤੇ ਲੇਟੇ ਰਹਿੰਦੇ ਹਨ। ਕੰਪਲੈਕਸ ਅੰਦਰ ਬਣੇ ਪਖਾਨਿਆਂ ਦੀ ਹਾਲਤ ਖਸਤਾ ਹੋਈ ਪਈ ਹੈ ਅਤੇ ਇਨ੍ਹਾ ਪਖਾਨਿਆਂ ਅੰਦਰ ਗੰਦਗੀ ਭਰੀ ਹੋਈ ਹੈੇ। ਪਟਵਾਰਖਾਨੇ ਅੰਦਰ ਆਉਂਦੇ ਲੋਕਾਂ ਦੀ ਸਹੂਲਤ ਲਈ ਬਣਾਏ ਪਖਾਨੇ ਬਦਇੰਤਜਾਮੀ ਕਾਰਨ ਬੰਦ ਪਏ ਹਨ ਅਤੇ ਜਿਹੜ੍ਹੇ ਖੁੱਲੇ ਵੀ ਹਨ, ਉਨ੍ਹਾਂ ਵਿੱਚ ਪਾਣੀ ਦੀ ਘਾਟ ਕਾਰਨ ਗੰਦਗੀ ਪਈ ਹੈ। ਹੈਰਾਨੀ ਦੀ ਗੱਲ ਹੈ ਕਿ ਅਵਾਰਾ ਪਸ਼ੂਆਂ ਦਾ ਰੈਣ ਬਸੇਰਾ ਐਸਡੀਐਮ ਦਫ਼ਤਰ ਦੇ ਪਿਛਵਾੜੇ ਤੇ ਪਖਾਨੇ ਤਹਿਸੀਲਦਾਰ ਦਫ਼ਤਰ ਦੇ ਬਿੱਲਕੁੱਲ ਨਾਲ ਬਣੇ ਹੋਣ ਦੇ ਬਾਵਜੂਦ ਅਧਿਕਾਰੀਆਂ ਦਾ ਇਸ ਵੱਲ ਧਿਆਨ ਨਾ ਦੇਣਾ ਪ੍ਰਸਾ਼ਸ਼ਨਿਕ ਅਣਗਹਿਲੀ ਦਰਸਾਉਂਦਾ ਹੈ। ਤਹਿਸੀਲ ਕੰਪਲੈਕਸ ਅੰਦਰ ਲੱਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਉਦਘਾਟਨੀ ਪੱਥਰ ਆਪਣੀ ਸਰਕਾਰ ਵਿੱਚ ਹੀ ਭੰਗ ਬੂਟੀ ਨਾਲ ਘਿਰਿਆ ਹੋਇਆ ਹੈ।
    ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ ਜ਼ਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਅੰਦਰ ਬਦਇੰਤਜਾਮੀ ਲੋਕਾਂ ਦੀ ਪ੍ਰੇਸ਼ਾਨੀ ਦੀ ਕਾਰਨ ਬਣੀ ਹੋਈ ਹੈ ਅਤੇ ਭੰਗ ਬੂਟੀ ਵਿੱਚ ਘਿਰਿਆ ਮੁੱਖ ਮੰਤਰੀ ਦਾ ਉਦਘਾਟਨੀ ਪੱਥਰ ਪ੍ਰਸਾਸ਼ਨਿਕ ਲਾਪ੍ਰਵਾਹੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਭ੍ਰਿ਼ਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਅਤੇ ਕੋਈ ਵੀ ਕੰਮ ਬਿਨ੍ਹਾਂ ਪੈਸੇ ਦਿੱਤਿਆਂ ਨਹੀਂ ਹੋ ਰਿਹਾ, ਪਰ ਸਰਕਾਰ ਦੀਆਂ ਖੁਫੀਆਂ ਏਜੰਸੀਆਂ ਤੇ ਉੱਚ ਪ੍ਰਸਾ਼ਸ਼ਨਿਕ ਅਧਿਕਾਰੀਆ ਨੂੰ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।ਉਨ੍ਹਾਂ ਮੰਗ ਕੀਤੀ ਕਿ ਤਹਿਸੀਲ ਦਫ਼ਤਰ ਅੰਦਰ ਬਦਇੰਤਜਾਮੀ ਨੂੰ ਸੁਧਾਰਿਆ ਜਾਵੇ ਅਤੇ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸਿ਼ਆਰਪੁਰ ਤੋਂ ਮੰਗ ਕੀਤੀ ਕਿ ਅਣਗਹਿਲੀ ਵਰਤਣ ਵਾਲੇ ਪ੍ਰਸਾਸ਼ਨਿਕ ਅਧਿਕਾਰੀਆਂ ਖਿਲਾਫ਼ ਵੀ ਸਖਤੀ ਵਰਤੀ ਜਾਵੇੇ।
    ਬਾਕਸ: ਇਸ ਸਬੰਧੀ ਐਸਡੀਐਮ ਅਸ਼ੋਕ ਕੁਮਾਰ ਤੇ ਤਹਿਸੀਲਦਾਰ ਜਗਤਾਰ ਸਿੰਘ ਨੂੰ ਫੋਨ ਕੀਤਾ ਗਿਆ, ਪਰ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ। ਤਹਿਸੀਲ ਕੰਪਲੈਕਸ ਦੀਆਂ ਫੋੋਟੋਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੂੰ ਵਟਸਐਪ ਰਾਹੀਂ ਭੇਜੇ ਜਾਣ ਉੱਤੇ ਉਨ੍ਹਾਂ ਇਹ ਬਦਇੰਤਜਾਮੀ ਦੂਰ ਕਰਨ ਦਾ ਭਰੋਸਾ ਦੁਆਇਆ ਹੈ।

    LEAVE A REPLY

    Please enter your comment!
    Please enter your name here