ਡਿਊਟੀ ਦੌਰਾਨ ਕੰਮ ਨਾ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੀ ਖ਼ੈਰ ਨਹੀਂ !

    0
    116

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਸਰਕਾਰੀ ਡਿਊਟੀ ਦੌਰਾਨ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੀ ਹੁਣ ਖ਼ੈਰ ਨਹੀ ਹੈ। ਪੰਜਾਬ ਸਰਕਾਰ ਵਲੋਂ ਸਖ਼ਤੀ ਵਰਤਦੇ ਹੋਏ ਕਿਹਾ ਕਿ ਹੁਣ ਕੋਈ ਕਰਮਚਾਰੀ ਡਿਊਟੀ ਦੌਰਾਨ ਕੰਮ ਨਹੀਂ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਸਖ਼ਤ ਕਦਮ ਚੁੱਕਦੇ ਚਿਤਾਵਨੀ ਦਿੱਤੀ ਜਿਹੜਾ ਕਰਮਚਾਰੀ ਕੰਮ ਨਾ ਕਰੇਗਾ ਉਸਦੀ ਕੰਮ ਤੋਂ ਛੁੱਟੀ ਵੀ ਹੋ ਸਕਦੀ ਹੈ। 15,20,25 ਤੋਂ 30 ਸਾਲ ਤੱਕ ਦੀ ਡਿਊਟੀ ਕਰ ਚੁੱਕੇ ਅਧਿਕਾਰੀਆ ਅਤੇ ਕਰਮਚਾਰੀਆ ਦੀ ਕਾਰਜਗੁਜ਼ਾਰੀ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

    ਜਾਂਚ ਦੌਰਾਨ ਡਿਊਟੀ ਦੌਰਾਨ ਨਾ ਕੰਮ ਕਰਨ ਵਾਲੇ ਕਰਮਚਾਰੀਆ ਅਤੇ ਅਧਿਕਾਰੀਆ ਨੂੰ ਬਰਖਾਸਤ ਕੀਤਾ ਜਾਵੇਗਾ। ਸਰਕਾਰ ਨੇ ਵਿਭਾਗਾਂ ਕੋਲੋ ਸੁਸਤ ਅਤੇ ਲਾਪਰਵਾਹ ਅਧਿਕਾਰੀਆ ਅਤੇ ਕਰਮਚਾਰੀਆ ਦੀ ਸੂਚੀ ਮੰਗੀ ਹੈ।

    LEAVE A REPLY

    Please enter your comment!
    Please enter your name here