ਡਾ . ਸੇਵਾ ਸਿੰਘ ਨੂੰ ਵਧੀਆਂ  ਸੇਵਾਵਾਂ ਦੇਣ ਤੇ ਰਾਜਪਾਲ ਵੱਲੋ ਸਨਮਾਨਿਤ

    0
    128

    ਹੁਸ਼ਿਆਰਪੁਰ ( ਰੁਪਿੰਦਰ) ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਪਿਛਲੇ ਸਮੇ ਵਿੱਚ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਵਧੀਆਂ ਮਿਆਰੀ ਖਾਦਾਂ ਪਦਾਰਥਾ ਮੁੱਹੀਆਂ ਕਰਵਾਉਣ ਲਈ ਸਾਲ 2018 ਅਤੇ 19 ਵਿੱਚ ਲਗਾਤਾਰ ਛਾਪੇਮਾਰੀ ਕਰਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਵੱਲੋ 668 ਸੈਪਲ ਭਰੇ ਗਏ ਜਿਨ੍ਹਾਂ ਵਿੱਚੇ 126 ਸੈਪਲ ਫੇਲ ਆਏ । ਪਨੀਰ ਅਤੇ ਖੋਆ ਦੇ 86 ਸੈਪਲ ਭਰੇ ਜਿਨਾਂ ਵਿੱਚ 46 ਸੈਪਲ ਲਏ । ਉਹਨਾਂ ਇਹ ਵੀ ਦੱਸਿਆ ਕਿ ਡਾ ਸੇਵਾ ਸਿੰਘ ਵੱਲੋ 81 ਕੇਸ ਏ. ਡੀ. ਸੀ. (ਉ) ਦੀ ਕੋਰਟ ਵਿੱਚ ਲਗਾਏ ਅਤੇ 4 ਕੇਸ ਮਾਨਯੋਗ ਸੀ. ਜੀ. ਐਮ. ਦੀ ਕੋਰਟ ਵਿੱਚ ਲਗਾਏ ਸਿਹਤ ਵਿਭਾਗ ਦੀ ਟੀਮ ਵੱਲੋ ਸਵੇਰੇ ਤੜਕਸਾਰ ਨਾਕੇ ਨਕਾ ਲਗਾਕੇ ਕੇ 50 ਕੁਆਟਿਲ ਖਰਾਬ ਪਨੀਰ ਫੜਿਆ ਅਤੇ ਨਸ਼ਟ ਕੀਤਾ , ਇਸੇ ਤਰਾਂ 280 ਕਿਲੋ ਨਕਲੀ ਦੇਸੀ ਘਿਉ ਫੜਿਆ ਅਤੇ ਨਸ਼ਟ ਕੀਤਾ ।

                                                                             ਇਸ ਸਬੰਧ ਵਿੱਚ ਸਿਵਲ ਸਰਜਨ ਦਫਤਰ ਵੱਲੋ 26 ਜਨਵਰੀ ਦੇ ਮੋਕੇ ਤੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਦਾ ਨਾਂ ਵਧੀਆਂ ਸੇਵਾਵਾ ਲਈ ਡਿਪਟੀ ਕਮਿਸ਼ਨਰ ਜੀ ਨੂੰ ਭੇਜਿਆ ਗਿਆ ਸੀ ਤੇ 26 ਜਨਵਰੀ ਦੇ 70 ਵੇ ਰਾਜ ਪੱਧਰੀ ਸਮਾਗਮ  ਦੋਰਾਨ  ਮਾਨਯੋਗ ਰਾਜਪਾਲ ਸ੍ਰੀ  ਵੀ. ਪੀ. ਸਿੰਘ ਬਦਨੋਰ ਵੱਲੋ ਵੱਧੀਆਂ ਸੇਵਾਵਾਂ ਦੀ ਦੇਣ ਤੇ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਸਿਵਲ ਸਰਜਨ ਨੇ ਇਹ ਦੱਸਿਆ ਕਿ ਲੋਕਾਂ ਨੂੰ ਵਧੀਆਂ ਤੇ ਮਿਆਰੀ ਖਾਦ ਪਦਾਰਥ ਦੇਣ ਲਈ ਲਗਾਤਾਰ ਛਾਪੇਮਾਰੀ ਜਾਰੀ ਤੇ ਉਹਨਾਂ ਵੱਲੋ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਜਿਲੇ ਅੰਦਰ ਕੋਈ ਮਿਲਾਵਟ ਖੋਰੀ ਕਰਦਾ ਹੈ ਤਾਂ ਉਸ ਬਾਰੇ ਜਾਣਕਰੀ ਦਫਤਰ ਵਿਖੇ ਦਿਓ ਤਾ ਜੋ ਉਸ ਵਿਰੁੱਧ ਕਰਾਵਾਈ ਹੋ ਸਕੇ ।

    LEAVE A REPLY

    Please enter your comment!
    Please enter your name here