ਡਾ. ਸੁਨੀਲ ਅਹੀਰ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦਾ ਅਹੁਦਾ ਸੰਭਾਲਿਆ

    0
    114

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ ਨੇ ਅੱਜ ਆਪਣਾ ਕਾਰਜਭਾਰ ਸੰਭਾਲਿਆ ਇਸ ਤੋਂ ਪਹਿਲਾ ਬਤੌਰ ਐਸ ਐਮ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਸੇਵਾਵਾ ਨਿਭਾ ਰਹੇ ਸਨ। ਇਸ ਮੌਕੇ ਡਾ. ਹੀਰ ਨੇ ਦੱਸਿਆ ਪੀ.ਐੱਨ.ਡੀ.ਟੀ. ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਉਹਨਾ ਦੀ ਪ੍ਰਰਾਥਿਕਤਾ ਰਹੇਗੀ ਤੇ ਜਿਲੇ ਵਿੱਚ ਪੀ. ਐੱਨ.ਡੀ.ਟੀ. ਐਕਟ ਤਹਿਤ ਕੀਤੀ ਜਾਣ ਵਾਲੀ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਸਕੈਨਿੰਗ ਸੈਂਟਰ ਵਲੋਂ ਕੋਈ ਵੀ ਕੁਤਾਹੀ ਬਰਦਾਸ ਨਹੀ ਕੀਤੀ ਜਾਵੇਗੀ। ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ (ਆਈ.ਈ. ਸੀ.ਬੀ.ਸੀ.ਸੀ. ਗਤੀਵਿਧੀਆ) ਪਹਿਲਾ ਦੇ ਅਧਾਰ ਤੇ ਲਾਗੂ ਕੀਤੀਆ ਜਾਣਗੀਆ।ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀ ਸਹੂਲਤਾਂ ਯੋਗ ਲਾਭਪਾਤਰੀਆਂ ਤੱਕ ਪਹੁਚਾਣਾ ਵੀ ਪਹਿਲ ਰਹੇਗੀ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹੇ ਦੀ ਟੀਮ ਜ਼ਿਲ੍ਹਾ ਐਪੀਡੀਮਲੋਜਿਸਟ ਡੀ ਸ਼ਲੇਸ਼ ਕੁਮਾਰ, ਡਾ. ਗੂੰਜਨ, ਡਾ. ਲਕਸ਼ਮੀਕਾਂਤ ਤੇ ਮੋਨਿਕਾ ਆਦਿ ਨੇ ਉਹਨਾਂ ਦਾ ਸਵਾਗਤ ਕੀਤਾ।

     

    LEAVE A REPLY

    Please enter your comment!
    Please enter your name here