ਡਾ. ਜਸਵਿੰਦਰ ਸਿੰਘ ਰਿਆੜ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੇ ਪ੍ਰਿੰਸੀਪਲ ਨਿਯੁਕਤ ਹੋਏ

    0
    158

    ਮਾਹਿਲਪੁਰ, ਜਨਗਾਥਾ ਟਾਇਮਜ਼: (ਸ਼ੇਖੋਂ)

    ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਤਹਿਤ ਚੱਲ ਰਹੇ ਖੇਤਰ ਦੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਿੱਚ ਡਾ. ਜਸਵਿੰਦਰ ਸਿੰਘ ਰਿਆੜ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ. ਜਸਵਿੰਦਰ ਸਿੰਘ ਰਿਆੜ ਇਸ ਤੋਂ ਪਹਿਲਾਂ ਕੌਨਵੈਂਟ ਸਕੂਲ ਪੀਪੀ ਐੱਸ ਨਾਭਾ ਵਿੱਖੇ ਕਾਫ਼ੀ ਲੰਮੇਂ ਸਮਾਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਨਿਯੁਕਤੀ ‘ਤੇ ਪ੍ਰਿੰਸੀਪਲ ਡਾ. ਰਿਆੜ ਨੇ ਪ੍ਰਬੰਧਕੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਪ੍ਰਬੰਧਾਂ ਨੂੰ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਸੰਕਲਪ ਲਿਆ।

    ਇਸ ਮੌਕੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਗੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਡਾ. ਜਸਵਿੰਦਰ ਸਿੰਘ ਰਿਆੜ ਦੀ ਪਿ੍ਰੰਸੀਪਲ ਵੱਜੋਂ ਨਿਯੁਕਤ ਉਨ੍ਹਾਂ ਦੇ ਪਿਛਲੇ ਤਜਰਬੇ, ਵਿੱਦਿਅਕ ਯੋਗਤਾ ਅਤੇ ਮੈਰਿਟ ਨਾਲ ਸੰਬੰਧਤ ਹੋਰ ਲੋੜੀਂਦੀਆਂ ਯੋਗਤਾਵਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਮੌਕੇ ਕੌਂਸਲ ਦੇ ਉਕਤ ਅਹੁਦੇਦਾਰਾਂ ਸਮੇਤ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਗੁਰਮੇਲ ਸਿੰਘ ਗਿੱਲ ਖੜੌਦੀ, ਪ੍ਰੋ. ਕੰਵਲ ਨੇ ਪ੍ਰਿੰਸੀਪਲ ਡਾ. ਰਿਆੜ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਮੁਬਾਰਕਵਾਦ ਦਿੱਤੀ।

    LEAVE A REPLY

    Please enter your comment!
    Please enter your name here