ਠੰਢ ‘ਚ ਜ਼ਿਆਦਾ ਹੁੰਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

    0
    120

    ਜਨਗਾਥਾ ਟਾਈਮਜ਼  : ਸਰਦੀਆਂ ਦੇ ਮੌਸਮ ‘ਚ ਹਸਪਤਾਲ ‘ਚ ਭਰਤੀ ਹੋਣਾ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਿਨਾਂ ਆਪਣੇ ਦਿਲ ਦਾ ਖਾਸ ਧਿਆਨ ਰੱਖਣਾ ਚਾਹਿਦਾ ਹੈ। ਜਿਸ ਦੇ ਲਈ  ਡਾਕਟਰਾਂ ਵੱਲੋਂ ਕੁਝ ਖਾਸ ਉਪਾਅ ਦੱਸੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਦਿਲ ਦੀ ਦੇਖਭਾਲ ਲਈ ਆਪਣੀ ਜੀਵਨਸ਼ੈਲੀ ‘ਚ ਵੀ ਬਦਲਾਅ ਕਰਨੇ ਚਾਹਿਦੇ ਹਨ।

    ਐਕਸਰਸਾਈਜ ਨਾਲ ਬਚਾਅ:

    ਘਰ ‘ਚ ਦਿਲ ਨੂੰ ਸਹਿਤਮੰਦ ਰਖਣ ਵਾਲੀ ਐਕਸਰਸਾਈਜ਼ ਕਰੋ। ਬੱਲਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹਿਦਾ ਹੈ ਅਤੇ ਠੰਢ ‘ਚ ਹੋਣ ਵਾਲੀ ਕੱਫ, ਕੋਲਡ ਅੇਤ ਫਲੂ ਤੋਂ ਖੁਦ ਨੂੰ ਬਚਾ ਕੇ ਰੱਖਣਾ ਚਾਹਿਦਾ ਹੈ। ਨਾਲ ਹੀ ਧੂਪ ਨਾਲ ਵੀ ਖੁਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ।

    ਹੁਣ ਜਾਣੋਂ ਠੰਢ ‘ਚ ਹਾਰਟ ਫੇਲ੍ਹ ਹੋਣ ਦੇ ਵੱਡੇ ਕਾਰਨਾਂ ਬਾਰੇ:

    1.ਠੰਢ ਦੇ ਨਾਲ ਸਰੀਰਕ ਕਾਰਜਪ੍ਰਣਾਲੀ ‘ਤੇ ਅਸਰ ਪੈਂਦਾ ਹੈ। ਸਰੀਰ ‘ਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ ਜਿਸ ਨਾਲ ਹਾਈ ਬੱਲਡ ਪ੍ਰੈਸ਼ਰ ਦੀ ਸ਼ਿਕਾਈਤ ਹੋ ਜਾਂਦੀ ਹੈ ਅਤੇ ਇਸ ਕਰਕੇ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਲੋਕਾਂ ‘ਚ ਹਾਰਟ ਫੇਲੀਅਰ ਦੇ ਚਾਂਸ ਵੱਧ ਜਾਂਦੇ ਹਨ।

    2. ਇਸ ਮੌਸਮ ‘ਚ ਠੰਢਾ ਮੌਸਮ ਅਤੇ ਧੁੰਦ ਕਾਰਨ ਪੋਲਟੈਂਟ ਜ਼ਮੀਨ ਨੇੜੇ ਆ ਜਾਂਦੇ ਹਨ ਜਿਸ ਕਾਰਨ ਛਾਤੀ ‘ਚ ਇੰਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਸਾਹ ਲੈਂਣ ‘ਚ ਦਿੱਕਤ ਹੁੰਦੀ ਹੈ। ਪੋਲਟੈਂਟ ਸਾਹ ਦੀ ਪ੍ਰੋਬਲਮ ਨੂੰ ਹੋਰ ਵਧਾ ਸਕਦੇ ਹਨ ਅਤੇ ਇਨ੍ਹਾਂ ਕਾਰਨਾਂ ਕਰਕੇ ਹਸਪਤਾਲ ‘ਚ ਭਰਤੀ ਹੋਣਾ ਪੈ ਸਕਦਾ ਹੈ।

    3. ਘੱਟ ਤਾਪਮਾਨ ਕਰਕੇ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਸਰੀਰ ਪਾਣੀ ਨੂੰ ਕੱਢ੍ਹ ਨਹੀ ਪਾਉਂਦਾ ਜਿਦ ਨਾਲ ਫੇਫੜਿਆਂ ‘ਚ ਪਾਣੀ ਜਮਾ ਹੋ ਜਾਂਦਾ ਹੈ ਅਤੇ ਦਿਲ ਦੇ ਮਰੀਜਾਂ ਦੀ ਸਹਿਤ ‘ਤੇ ਇਸ ਦਾ ਅਸਰ ਪੈਂਦਾ ਹੈ।

    ਸੂਰਜ ਦੀ ਰੋਸ਼ਨੀ ਤੋਂ ਮਿਲਣ ਵਾਲਾ ਵਿਟਾਮਿਨ-ਡੀ ਦਿਲ ‘ਚ ਟਿਸ਼ੂਜ਼ ਨੂੰ ਬਣਨ ਤੋਂ ਰੋਕਦਾ ਹੈ ਜਿਸ ਨਾਲ ਹਾਰਟ ਅਟੈਕ ਤੋਂ ਬਾਅਦ ਹਾਰਟ ਫੇਲ੍ਹ ‘ਚ ਬਚਾਅ ਹੁੰਦਾ ਹੈ। ਠੰਢ ‘ਚ ਵਿਟਾਮਿਨ-ਡੀ ਦੀ ਕਮੀ ਨਾਲ ਹਾਰਟ-ਫੇਲ੍ਹ ਦਾ ਖ਼ਤਰਾ ਵਧ ਜਾਂਦਾ ਹੈ।

    ਇਸ ਲਈ ਠੰਢ ‘ਚ ਆਪਣੇ ਦਿਲ ਦਾ ਅਤੇ ਆਪਣੀ ਸਹਿਤ ਦਾ ਖਾਸ ਧਿਆਨ ਰੱਖਣਾ ਚਾਹਿਦਾ ਹੈ।

    LEAVE A REPLY

    Please enter your comment!
    Please enter your name here