ਟਰੰਪ ਨੇ ਲਿਆ ਵੱਡਾ ਫ਼ੈਸਲਾ, ਹੁਣ ਐੱਚ-1 ਬੀ ਵੀਜ਼ਾ ‘ਤੇ ਸ਼ਿਕੰਜਾ !

    0
    148

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐੱਚ-1 ਬੀ ਵੀਜ਼ਾ ਪ੍ਰਣਾਲੀ ਦੀ ਧੋਖਾਧੜੀ ਤੇ ਦੁਰਵਰਤੋਂ ਨੂੰ ਖ਼ਤਮ ਕਰਨ ਲਈ ਸੋਮਵਾਰ ਨੂੰ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ। ਹੁਣ ਅਮਰੀਕਾ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਦਾ ਵੱਡਾ ਫ਼ਾਈਦਾ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਟਰੰਪ ਨੇ ਇਹ ਫ਼ੈਸਲਾ ਵਿਦੇਸ਼ੀ ਕਾਮਿਆਂ ਦੀ ਥਾਂ ਅਮਰੀਕੀ ਕਾਮਿਆਂ ਦੇ ਉਜਾੜੇ ਨੂੰ ਰੋਕਣ ਲਈ ਲਿਆ ਹੈ।

    ਟਰੰਪ ਦਾ ਇਹ ਕਦਮ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਬਹੁਤ ਮੱਦਦਗਾਰ ਸਾਬਤ ਹੋਣ ਵਾਲਾ ਹੈ। ਹਾਸਲ ਜਾਣਕਾਰੀ ਅਨੁਸਾਰ ਟਰੰਪ ਨੇ ਅਮਰੀਕੀ ਨਾਗਰਿਕਾਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਵਿਦੇਸ਼ੀ ਕਾਮਿਆਂ ਨਾਲ ਤਬਦੀਲ ਕਰਨ ਦੇ ਸੰਘੀ ਏਜੰਸੀਆਂ ਦੇ ਫ਼ੈਸਲੇ ਨੂੰ ਰੋਕ ਦਿੱਤਾ ਤੇ ਅਜਿਹਾ ਕਰਨ ਲਈ ਇਕ ਵੱਡਾ ਰਾਜ ਉਦਯੋਗ ਬਣਾਇਆ।

    ਸੋਮਵਾਰ ਨੂੰ ਹਸਤਾਖ਼ਰ ਕੀਤੇ ਗਏ ਕਾਰਜਕਾਰੀ ਆਦੇਸ਼ ਵਿੱਚ ਟਰੰਪ ਨੇ ਸੰਘੀ ਕਰਮਚਾਰੀਆਂ ਦੇ ਐੱਚ-1 ਬੀ ਵੀਜ਼ਾ ਦੀ ਵਰਤੋਂ ਦੀ ਜਾਂਚ ਵਿੱਚ ਵਾਧਾ ਕੀਤਾ ਹੈ ਤਾਂ ਜੋ ਅਮਰੀਕੀ ਕਰਮਚਾਰੀਆਂ ‘ਤੇ ਭਰੋਸਾ ਕਰਨ ਦੀ ਬਜਾਏ ਆਰਜ਼ੀ ਵਿਦੇਸ਼ੀ ਕਿਰਤ ਨੂੰ ਉੱਚ ਕੁਸ਼ਲ ਨੌਕਰੀਆਂ ਵਿੱਚ ਲਿਆਇਆ ਜਾ ਸਕੇ।

    ਪ੍ਰਸ਼ਾਸਨ ਦੇ ਇਕ ਅਧਿਕਾਰੀ ਅਨੁਸਾਰ ਟੈਨਸੀ ਵੈਲੀ ਅਥਾਰਟੀ ਦੇ ਜੂਨ ਮਹੀਨੇ ਦੀ ਕਾਰਵਾਈ ਲਈ ਐਲਾਨ ‘ਚ ਕਿਹਾ ਕਿ ਇਸ ਨੇ ਸੰਘੀ ਬਿਜਲੀ ਏਜੰਸੀ ਦੇ ਅੰਕੜਿਆਂ ਅਤੇ ਪ੍ਰੋਗਰਾਮਿੰਗ ਦੇ ਕੰਮ ਨੂੰ 62 ਸੂਚਨਾ ਤਕਨਾਲੋਜੀ ਦੇ ਕਰਮਚਾਰੀਆਂ ਨੂੰ ਆਊਟਸੋਰਸ ਕੀਤਾ।

    LEAVE A REPLY

    Please enter your comment!
    Please enter your name here