ਜੱਥੇਦਾਰ ਦੇ ਈ ਵੀ ਐੱਮ ਸਰਕਾਰ ਵਾਲੇ ਬਿਆਨ ‘ਤੇ ਭੜਕੀ ਭਾਜਪਾ, ਦਿੱਤਾ ਮੋੜਵਾਂ ਜਵਾਬ

    0
    119

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਕੇਂਦਰ ਦੀ ਸਰਕਾਰ ਨੂੰ ਈ ਵੀ ਐੱਮ ਦੀ ਸਰਕਾਰ ਕਹਿਣ ਉਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਸਾਨੂੰ ਜੱਥੇਦਾਰ ਤੋਂ ਕਿਸੇ ਸਰਟੀਫ਼ਿਕੇਟ ਦੀ ਲੋੜ ਨਹੀਂ ਹੈ।

    ਜੱਥੇਦਾਰ ਮਾਨਸਿਕ ਤੌਰ ਉੱਤੇ ਬਿਮਾਰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੱਥੇਦਾਰ ਆਪਣੀ ਨੌਕਰੀ ਬਚਾਉਣ ਲ਼ਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਦੀ ਮਨਸ਼ਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵਿਘਣ ਪਾਉਣ ਦੀ ਹੈ। ਉਹ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ। ਅੱਧੇ ਸਿੱਖ ਜੱਥੇਦਾਰ ਨੂੰ ਸਿੱਖ ਨਹੀਂ ਮੰਨਦੇ।

    ਦੱਸ ਦਈਏ ਕਿ ਬੀਤੇ ਦਿਨ ਜੱਥੇਦਾਰ ਨੇ ਸਿੱਖ ਨੂੰ ਕੌਮ ਨੂੰ ਸੁਚੇਤ ਕਰਦੇ ਹੋਏ ਆਖਿਆ ਸੀ ਕਿ ਕੇਂਦਰ ਵਿਚ ਈ ਵੀ ਐੱਮ ਸਰਕਾਰ ਬੈਠੀ ਹੈ ਤੇ ਉਸ ਕੋਲੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਇਸ ਲਈ ਜਾਗਣ ਦੀ ਲੋੜ ਹੈ। ਇਸ ਤੋਂ ਬਾਅਦ ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਬਿਹਾਰ ਵਿਚ ਚੋਣ ਨਤੀਜਿਆਂ ਤੋਂ ਅਕਾਲੀ ਦਲ ਘਬਰਾਇਆ ਹੋਇਆ ਤੇ ਇਸ ਲਈ ਜੱਥੇਦਾਰ ਤੋਂ ਅਜਿਹੇ ਬਿਆਨ ਦਿਵਾਏ ਜਾ ਰਹੇ ਹਨ। ਪਰ ਜਥੇਦਾਰ ਦੇ ਬਿਆਨ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ।

    LEAVE A REPLY

    Please enter your comment!
    Please enter your name here