ਜੋ ਬੀਡੇਨ ਦਾ ਟਰੰਪ ‘ਤੇ ਸਿਆਸੀ ਵਾਰ ! ਕਿਹਾ- ਕੋਰੋਨਾ ਤੋਂ ਘਬਰਾ ਗਏ ‘ਟਰੰਪ’

    0
    153

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕਾ ‘ਚ ਸਿਆਸੀ ਪ੍ਰਚਾਰ ਚੱਲ ਰਿਹਾ ਹੈ, ਇਸ ਵਿਚਕਾਰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ‘ਜੋ ਬੀਡੇਨ’ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਦੇਸ਼ ‘ਚ ਵੱਧਦੇ ਕੋਰੋਨਾਵਾਇਰਸ ਦੇ ਕੇਸਾਂ ਨੂੰ ਲੈ ਕੇ ਕਈ ਵਾਰ ਟੀਕਾ-ਟਿੱਪਣੀ ਕੀਤੀ ਹੈ। ਬੀਡੇਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਨਾਲ ਮੌਤਾਂ ਦੇ ਵੱਧਦੇ ਅੰਕੜਿਆਂ ਨੂੰ ਲੈ ਕੇ ਵੀ ਟਰੰਪ ਨੂੰ ਘੇਰਿਆ ਹੈ।

    ਬੀਡੇਨ ਨੇ ਟਰੰਪ ਬਾਰੇ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੇ ਭਿਆਨਕ ਸੰਕਟ ਨੂੰ ਵੇਖ ਕੇ ਘਬਰਾ ਗਏ, ਜਿਸ ਕਾਰਨ ਸਥਿਤੀ ਸੰਭਲੀ ਨਹੀਂ ਅਤੇ ਇਸਦੀ ਭਾਰੀ ਕੀਮਤ ਅਮਰੀਕਾ ਨੂੰ ਚੁਕਾਉਣੀ ਪਈ। ਦੱਸ ਦੇਈਏ ਕਿ 77 ਸਾਲਾ ਬੀਡੇਨ ਅਤੇ ਉਹਨਾਂ ਦੀ ਸਾਥੀ ਕਮਲਾ ਹੈਰਿਸ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੂੰ ਆਗਾਮੀ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਚੁਣੌਤੀ ਦੇ ਰਹੇ ਹਨ।

    ਬੀਡੇਨ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ” ਅਸੀਂ ਇਸ ਮਹਾਮਾਰੀ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਹਾਂ, ਇਹ ਚਿੰਤਾ ਦੀ ਗੱਲ ਹੈ, ਅਸੀਂ ਕਈ ਜ਼ਿੰਦਗੀਆਂ ਗੁਆ ਲਈਆਂ ਹਨ, ਅਸੀਂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ, ਇਸ ਨੁਕਸਾਨ, ਦੁੱਖ ਅਤੇ ਗੁੱਸੇ ਨੂੰ ਸਮਝਣ ਦੀ ਸਮਰੱਥਾ ਅਸੀਂ ਗੁਆ ਨਹੀਂ ਸਕਦੇ, ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। 2016 ਦੀਆਂ ਚੋਣਾਂ ਵੇਲੇ ਟਰੰਪ ਨੇ ਰਾਜ ‘ਚ ਜਿੱਤ ਹਾਸਿਲ ਕੀਤੀ ਸੀ, ਇਹ ਆਖਦਿਆਂ ਟਰੰਪ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਬਿਡੇਨ ਨੇ ਕਿਹਾ ਅਸੀਂ ਸਭ ਜਾਣਦੇ ਹਾਂ ਕਿ ਉਸਨੇ ਕੋਵਿਡ 19 ਦੀ ਸਥਿਤੀ ਨੂੰ ਕਿਵੇਂ ਸੰਭਾਲਿਆ।

    ਦੱਸਣਯੋਗ ਹੈ ਕਿ ਬੀਡੇਨ ਨੇ ਟਰੰਪ ਬਾਰੇ ਇਥੋਂ ਤੱਕ ਕਹਿ ਦਿੱਤਾ ਕਿ ਟਰੰਪ ਨੂੰ ਪਤਾ ਸੀ ਕਿ ਇਹ ਮਹਾਂਮਾਰੀ ਕਿੰਨੀ ਘਾਤਕ ਹੈ , ਪਰ ਇਸ ਬਾਰੇ ਲੋਕਾਂ ਕੋਲੋਂ ਸੱਚਾਈ ਲੁਕਾ ਕੇ ਰੱਖੀ ਗਈ। ਬੀਡੇਨ ਅਨੁਸਾਰ ਟਰੰਪ ਨੂੰ ਅਸਲ ‘ਚ ਮਹਾਂਮਾਰੀ ਤੋਂ ਜ਼ਿਆਦਾ ਸ਼ੇਅਰ ਬਜ਼ਾਰ ਦੀ ਫ਼ਿਕਰ ਸੀ। ਉਹਨਾਂ ਬਿਮਾਰੀ ਬਾਰੇ ਝੂਠ ਬੋਲਿਆ ਕਿ ਇਹ ਗਰਮੀਆਂ ਦੇ ਆਉਣ ‘ਤੇ ਇਕਦਮ ਖ਼ਤਮ ਹੋ ਜਾਵੇਗੀ ।

    ਉੱਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ ‘ਚ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ‘ਜੋ ਬੀਡੇਨ’ ਨੇ ਇੱਕ ਆਗੂ ਦੇ ਰੂਪ ‘ਚ ਪਿਛਲੇ ਕਾਫ਼ੀ ਸਮੇਂ ‘ਚ ਅਮਰੀਕਾ ਦੀ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਜੇਕਰ ਉਹ ਚੋਣਾਂ ਜਿੱਤਦੇ ਹਨ, ਤਾਂ ਇਹ ਯਕੀਨਨ ਚੀਨ ਦੀ ਹੀ ਜਿੱਤ ਹੋਵੇਗੀ।

    ਜਿਵੇਂ ਕਿ ਦੇਖਣ ‘ਚ ਆਇਆ ਹੈ ਟਰੰਪ ਅਤੇ ਬਿਡੇਨ ਲਗਾਤਾਰ ਇੱਕ ਦੂਜੇ ‘ਤੇ ਵਿਅੰਗਮਈ ਸ਼ਬਦੀ ਵਾਰ ਕਰ ਰਹੇ ਹਨ। ਫ਼ਿਲਹਾਲ ਦੇਖਦੇ ਹਾਂ ਕਿ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਰਾਸ਼ਟਰਪਤੀ ਚੋਣਾਂ ਕੀ ਰੂਪ ਲੈਣ ਵਾਲੀਆਂ ਹਨ।

     

    LEAVE A REPLY

    Please enter your comment!
    Please enter your name here