ਜੇਕਰ ਤੁਹਾਡੇ ਬੈਂਕ ਖਾਤੇ ‘ਚ ਹੈ 442 ਰੁਪਏ ਤਾਂ ਕੋਰੋਨਾ ‘ਚ ਤੁਹਾਨੂੰ ਹੋਵੇਗਾ ਲੱਖਾਂ ਰੁਪਏ ਦਾ ਫ਼ਾਇਦਾ

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੈਂਕ ਵਿੱਚ ਖੁੱਲ੍ਹਿਆ ਤੁਹਾਡਾ ਖ਼ਾਤਾ ਹੀ ਹੁਣ ਤੁਹਾਡਾ ਅਤੇ ਤੁਹਾਡੇ ਪਰਿਵਾਰ ਲਈ ਪਾਲਣਹਾਰ ਬਣੇਗਾ। ਖ਼ਾਸਕਰ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਤੁਹਾਡੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਆਪਣੇ ਖਾਤੇ ਵਿੱਚ 442 ਰੁਪਏ ਹੋਣ। 31 ਮਈ ਤੱਕ ਇਹ ਰਕਮ ਤੁਹਾਡੇ ਖਾਤੇ ਵਿੱਚ ਹੋਣੀ ਚਾਹੀਦੀ ਹੈ। ਇਸ ਰਕਮ ਦੇ ਨਾਲ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦਾ ਨਵੀਨੀਕਰਣ ਹੋਵੇਗਾ। ਇਸ ਦੇ ਕਾਰਨ ਬੈਂਕ ਖਾਤਾ ਧਾਰਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਵਿੱਚ 442 ਰੁਪਏ ਰੱਖਣੇ ਚਾਹੀਦੇ ਹਨ।

    ਬੈਂਕ ਨਾਲ ਜੁੜੇ ਮਾਹਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦਾ ਸਾਲ 2021-222 ਵਿਚ ਨਵੀਨੀਕਰਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਲਈ 330 ਰੁਪਏ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਖਾਤੇ ਵਿੱਚ 12 ਰੁਪਏ ਦੀ ਸਾਲਾਨਾ ਕਿਸ਼ਤ ਜਮ੍ਹਾ ਹੋਵੇਗੀ। ਇਸ ਲਈ ਕੋਰਨਾ ਮਹਾਂਮਾਰੀ ਵਰਗੇ ਸੰਕਟ ਵਿੱਚ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਖਾਤਾ ਧਾਰਕਾਂ ਨੂੰ ਲਾਜ਼ਮੀ ਤੌਰ ‘ਤੇ 442 ਰੁਪਏ ਆਪਣੇ ਖਾਤਿਆਂ ਵਿੱਚ ਰੱਖਣੇ ਚਾਹੀਦੇ ਹਨ।ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਅਧਿਕਾਰੀ ਐਮ ਐਲ ਗਿੱਦਵਾਨੀ ਨੇ ਕਿਹਾ ਕਿ ਸਾਰੇ ਰਾਜ ਸਰਕਾਰ ਬੀਪੀਐਲ ਪਰਿਵਾਰਾਂ ਜਾਂ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ ਤਾਂ 18-50 ਸਾਲ ਦੀ ਉਮਰ ਦੇ ਵਿਚਕਾਰ ਕੋਰੋਨਾ ਨਾਲ ਮੌਤ ਹੋਣ ‘ਤੇ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਏਗੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ 31 ਮਈ 2021 ਤੋਂ ਬਾਅਦ ਕੁਦਰਤੀ ਮੌਤ ਅਤੇ ਕੋਵਿਡ ਸਮੇਤ ਸਾਰੇ ਮੌਤ ਦੇ ਮਾਮਲਿਆਂ ਵਿੱਚ ਐਮਐਮਪੀਐੱਸਵਾਈ (ਮੁੱਖ ਮੰਤਰੀ ਪਰਿਵਾਰਕ ਖੁਸ਼ਹਾਲੀ ਯੋਜਨਾ) ਅਤੇ ਪੀਐਮਜੇਜੇਬੀਵਾਈ (ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ) ਅਧੀਨ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

    ਇਸ ਸਕੀਮ ਦਾ ਲਾਭ ਲੈਣ ਲਈ ਖਪਤਕਾਰਾਂ ਨੂੰ ਸਾਂਝੇ ਸੇਵਾ ਕੇਂਦਰਾਂ ‘ਤੇ ਬਿਨੈ ਕਰਨਾ ਪਏਗਾ। ਸੇਵਾ ਕੇਂਦਰ ਤੋਂ ਫਾਰਮ ਭਰਨ ਤੋਂ ਬਾਅਦ ਇਕ ਦਸਤਾਵੇਜ਼ ਮਿਲੇਗਾ। ਉਸਨੂੰ ਬੈਂਕ ‘ਚ ਜਾ ਕੇ ਆਪਣੇ ਖ਼ਾਤੇ ਵਿੱਚ ਅਪਡੇਟ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ ਜੇ ਕੋਵਿਡ ਸਮੇਤ ਕਿਸੇ ਵੀ ਸਥਿਤੀ ਵਿਚ ਮੌਤ ਹੋ ਜਾਂਦੀ ਹੈ,ਤਾਂ ਦੋ ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਹਾਲਾਂਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੁਰਘਟਨਾਯੋਗ ਹੋਵੇਗਾ। ਇਸ ਵਿੱਚ ਕਿਸੇ ਹਾਦਸੇ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਦੋ ਲੱਖ ਰੁਪਏ ਦਾ ਬੀਮਾ ਕਵਰ ਹੋਵੇਗਾ। ਜੇ ਖਪਤਕਾਰਾਂ ਨੂੰ ਬੀਮਾ ਯੋਜਨਾ ਬਦਲਣੀ ਹੈ ਤਾਂ ਇਹ ਸਬੰਧਤ ਬੈਂਕ ਕੋਲ ਜਾਣਾ ਚਾਹੀਦਾ ਹੈ। ਬੈਂਕ ਵਿਚ ਜਿਸ ਬੀਮਾ ਯੋਜਨਾ ਵਿੱਚ ਕਵਰ ਹੋਣਾ ਚਾਹੁੰਦੇ ਹੋ ਤਾਂ ਉਸਦਾ ਫ਼ਾਰਮ ਭਰ ਕੇ ਦੇਵੋ।

    LEAVE A REPLY

    Please enter your comment!
    Please enter your name here