ਜੀਡੀਪੀ ਵਿਚ ਭਾਰਤ ਤੋਂ ਅੱਗੇ ਨਿਕਲ ਸਕਦੇ ਹਨ ਬੰਗਲਾਦੇਸ਼ ਸਣੇ ਇਹ ਮੁਲਕ

    0
    151

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਦੁਨੀਆਂ ਭਰ ਵਿਚ ਫੈਲੇ ਕੋਰੋਨਾਵਾਇਰਸ ਨੇ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਪਰ ਇਸ ਸਮੇਂ ਦੌਰਾਨ, ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ ਭਾਰਤ ਅਤੇ ਪਾਕਿਸਤਾਨ ਵਰਗੇ ਕੁੱਝ ਦੇਸ਼ਾਂ ਨੂੰ ਪਛਾੜ ਸਕਦੀ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਸਕਦੇ ਹਨ।

    ਦੱਸ ਦਈਏ ਕਿ 5 ਸਾਲ ਪਹਿਲਾਂ ਤੱਕ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਬੰਗਲਾਦੇਸ਼ ਨਾਲੋਂ 40 ਪ੍ਰਤੀਸ਼ਤ ਵਧੇਰੇ ਸੀ, ਪਰ ਪਿਛਲੇ ਸਾਲਾਂ ਵਿੱਚ, ਬੰਗਲਾਦੇਸ਼ ਦੀ ਜੀਡੀਪੀ ਵਿੱਚ ਲਗਭਗ 9.1 ਪ੍ਰਤੀਸ਼ਤ ਦੀ ਸੰਖੇਪ ਸਲਾਨਾ ਵਾਧਾ ਹੋਇਆ ਹੈ।

    ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਅਨੁਮਾਨਾਂ ਅਨੁਸਾਰ, ਬੰਗਲਾਦੇਸ਼ ਦੀ Per Capita GDP 2020 ਵਿੱਚ 4 ਪ੍ਰਤੀਸ਼ਤ ਦੀ ਦਰ ਨਾਲ ਵੱਧ ਕੇ 1,888 ਡਾਲਰ ਦੇ ਪੱਧਰ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ, ਭਾਰਤ ਦੀ Per Capita GDP ਤਕਰੀਬਨ 10.5% ਦੀ ਦਰ ਨਾਲ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਕਿ ਪਿਛਲੇ 4 ਸਾਲਾਂ ਵਿੱਚ ਭਾਰਤ ਦਾ ਜੀਡੀਪੀ ਪ੍ਰਦਰਸ਼ਨ ਬਹੁਤ ਕਮਜ਼ੋਰ ਰਿਹਾ ਹੈ। ਦੋਵਾਂ ਦੇਸ਼ਾਂ ਦੇ ਜੀਡੀਪੀ ਦਾ ਅਨੁਮਾਨ ਸੰਭਵ ਹਨ, ਜੋ ਮੌਜੂਦਾ ਅੰਕੜਿਆਂ ਅਨੁਸਾਰ ਦੱਸੇ ਜਾ ਰਹੇ ਹਨ।

    5 ਸਾਲ ਪਹਿਲਾਂ ਭਾਰਤ ਦੀ ਸਥਿਤੀ ਕੀ ਸੀ –

    ਦੱਸ ਦਈਏ ਕਿ ਮੋਦੀ ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਕਿ ਕੋਰੋਨਾ ਨੇ ਭਾਰਤੀ ਅਰਥਵਿਵਸਥਾ ਦਾ ਇਹ ਹਾਲ ਕੀਤਾ ਹੈ ਪਰ ਅੰਕੜੇ ਦੱਸਦੇ ਹਨ ਕਿ ਜੀਡੀਪੀ ਵਿਚ ਗਿਰਾਵਟ ਦਾ ਸਿਲਸਲਾ ਕਾਫ਼ੀ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਇਸ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਸਾਹ ਹੀ ਨਹੀਂ ਆਇਆ। ਹੁਣ ਬੰਗਲਾਦੇਸ਼ ਵਰਗਾ ਛੋਟਾ ਜਿਹਾ ਮੁਲਕ ਵੀ ਭਾਰਤ ਤੋਂ ਇਸ ਮਾਮਲੇ ਵਿਚ ਅੱਗੇ ਨਿਕਲਣ ਲਈ ਤਿਆਰ ਬਰ ਤਿਆਰ ਹੈ।

    ਦੱਸ ਦਈਏ ਕਿ 5 ਸਾਲ ਪਹਿਲਾਂ ਤੱਕ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਬੰਗਲਾਦੇਸ਼ ਨਾਲੋਂ 40 ਪ੍ਰਤੀਸ਼ਤ ਵਧੇਰੇ ਸੀ, ਪਰ ਪਿਛਲੇ ਸਾਲਾਂ ਵਿੱਚ, ਬੰਗਲਾਦੇਸ਼ ਦੀ ਜੀਡੀਪੀ ਵਿੱਚ ਲਗਭਗ 9.1 ਪ੍ਰਤੀਸ਼ਤ ਦੀ ਸੰਖੇਪ ਸਲਾਨਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਭਾਰਤ ਦੇ ਜੀਡੀਪੀ ਵਿਚ ਸਿਰਫ਼ 3.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਸਕਦੇ ਹਨ।

    LEAVE A REPLY

    Please enter your comment!
    Please enter your name here