ਜੀਆਈਸੀ ਕਰੇਗੀ ਰਿਲਾਇੰਸ ਰਿਟੇਲ ‘ਚ 5512 ਕਰੋੜ ਦਾ ਨਿਵੇਸ਼

    0
    148

    ਮੁੰਬਈ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਰਿਟੇਲ ਵੇਂਚਰ ਰਿਲਾਇੰਸ ਰਿਟੇਲ ਵਿਚ ਜੀਆਈਸੀ 1.22 ਫ਼ੀਸਦੀ ਹਿੱਸੇਦਾਰੀ ਕੁੱਲ 5512 ਕਰੋੜ ਰੁਪਏ ਵਿੱਚ ਖਰੀਦੇਗੀ। ਇਸ ਤੋਂ ਪਹਿਲਾਂ ਅਬੂ ਧਾਬੀ-ਅਧਾਰਤ ਸਾਵਰੇਨ ਫੰਡ ਮੁਬਾਦਲਾ ਇਨਵੈਸਟਮੈਂਟ ਕੰਪਨੀ ਨੇ ਵੀ ਰਿਲਾਇੰਸ ਰਿਟੇਲ ਵਿਚ 6,247.5 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਸੀ।

    ਇਸ ਨਿਵੇਸ਼ ਨਾਲ ਇਹ ਰਿਲਾਇੰਸ ਰਿਟੇਲ ਵੈਂਚਰਸ ਵਿਚ 1.4 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰੇਗੀ। ਰਿਲਾਇੰਸ ਰਿਟੇਲ ਵਿਚ ਕੁੱਲ ਨਿਵੇਸ਼ 32 ਹਜ਼ਾਰ ਕਰੋੜ ਤੋਂ ਪਾਰ ਹੋ ਗਿਆ ਹੈ। ਕੰਪਨੀ ਨੇ 7.28 ਪ੍ਰਤੀਸ਼ਤ ਹਿੱਸੇਦਾਰੀ ਵੇਚ ਕੇ 32,197.50 ਕਰੋੜ ਰੁਪਏ ਇਕੱਠੇ ਕੀਤੇ ਹਨ।

    ਗਲੋਬਲ ਪੱਧਰ ਦੇ ਪ੍ਰਮੁੱਖ ਪ੍ਰਾਈਵੇਟ ਇਕਵਿਟੀ ਫੰਡ ਫ਼ਿਲਹਾਲ ਰਿਲਾਇੰਸ ਇੰਡਸਟਰੀਜ਼ ‘ਤੇ ਭਰੋਸਾ ਜਤਾ ਰਹੇ ਹਨ। ਇਸ ਲਈ ਉਹ ਹੋਰ ਰਿਲਾਇੰਸ ਕੰਪਨੀਆਂ ਵਿੱਚ ਨਿਵੇਸ਼ ਕਰ ਰਹੇ ਹਨ। ਰਿਲਾਇੰਸ ਰਿਟੇਲ ਵੈਂਚਰ ਦੇ ਇਸ ਸਮੇਂ ਵੈਲਿਊਏਸ਼ਨ 4.28 ਲੱਖ ਕਰੋੜ ਰੁਪਏ ਹੈ, ਜਿਸ ‘ਤੇ ਇਹ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ।

    ਜੀਆਈਸੀ ਰਿਲਾਇੰਸ ਡੀਲ – ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ, ਰਿਲਾਇੰਸ ਰਿਟੇਲ ਪਰਿਵਾਰ ਜੀਆਈਸੀ ਦਾ ਸਵਾਗਤ ਕਰਦਿਆਂ ਬਹੁਤ ਖੁਸ਼ ਹੈ। ਜੀਆਈਸੀ ਰਿਲਾਇੰਸ ਰਿਟੇਲ ਨਾਲ ਭਾਈਵਾਲੀ ਕਰ ਰਹੀ ਹੈ।

    ਦੁਨੀਆ ਭਰ ਵਿੱਚ ਲੰਬੇ ਸਮੇਂ ਦੇ ਸਫ਼ਲਤਾਪੂਰਵਕ ਚਾਰ ਦਹਾਕਿਆਂ ਦੇ ਆਪਣੇ ਰਿਕਾਰਡ ਨੂੰ ਕਾਇਮ ਰੱਖ ਰਹੀ ਹੈ। ਮੈਂ ਇਸ ਬਾਰੇ ਬਹੁਤ ਖੁਸ਼ ਹਾਂ। ਜੀਆਈਸੀ ਦਾ ਗਲੋਬਲ ਨੈਟਵਰਕ ਅਤੇ ਲੰਬੇ ਸਮੇਂ ਦੀ ਭਾਈਵਾਲੀ ਦਾ ਰਿਕਾਰਡ ਭਾਰਤੀ ਪ੍ਰਚੂਨ ਦੀ ਤਬਦੀਲੀ ਦੀ ਕਹਾਣੀ ਲਈ ਅਨਮੋਲ ਹੋਵੇਗਾ।

    LEAVE A REPLY

    Please enter your comment!
    Please enter your name here