ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

    0
    146

    ਤਰਨਤਾਰਨ, ਜਨਗਾਥਾ ਟਾਇਮਜ਼: (ਰੁਪਿੰਦਰ)

    ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲਾਲਪੁਰ ’ਚ ਲੰਘੀ ਦੇਰ ਸ਼ਾਮ ਪਿੰਡ ਦੇ ਜਿੰਮ ਵਿਚ ਫ਼ੈਸਲੇ ਲਈ ਗਏ ਚਚੇਰੇ ਭਰਾਵਾਂ ਵਿਚੋਂ ਇਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੰਜ ਲੋਕਾਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਹੱਤਿਆ ਟਰੈਕਟਰ ਚਲਾਉਣ ਦੀ ਜਾਚ ਸਿੱਖਣ ਦੌਰਾਨ ਬਿਜਲੀ ਦਾ ਖੰਬਾ ਟੁੱਟਣ ਤੋਂ ਬਣੇ ਵਿਵਾਦ ਕਰਕੇ ਹੋਈ ਦੱਸੀ ਜਾ ਰਹੀ ਹੈ। ਹਾਲਾਂਕਿ ਹਾਲੇ ਤਕ ਕਿਸੇ ਦੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਹੋਈ ਹੈ।

    ਸਤਨਾਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਲਾਲਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਭਾਰ ਨਿਸ਼ਾਨ ਸਿੰਘ ਦਾ ਲੜਕਾ ਹਰਜੋਤ ਸਿੰਘ ਖੰਡੀ ਨਾਮਕ ਵਿਅਕਤੀ ਦੇ ਟਰੈਕਟਰ ’ਤੇ ਜਾਚ ਸਿੱਖ ਰਿਹਾ ਸੀ। ਇਸੇ ਦੌਰਾਨ ਟਰੈਕਟਰ ਬਿਜਲੀ ਦੇ ਖੰਬੇ ਵਿਚ ਵੱਜਣ ਕਾਰਨ ਖੰਬਾ ਟੁੱਟ ਗਿਆ, ਜਿਸਦੇ ਬਿਜਲੀ ਵਿਭਾਗ ਨੂੰ ਪੈਸੇ ਦੇਣੇ ਸਨ। ਖੰਡੀ ਇਹ ਪੈਸੇ ਹਰਜੋਤ ਨੂੰ ਦੇਣ ਲਈ ਕਹਿ ਰਿਹਾ ਸੀ, ਜਦੋਕਿ ਹਰਜੋਤ ਖੰਡੀ ਨੂੰ ਪੈਸੇ ਦੇਣ ਲਈ ਕਹਿ ਰਿਹਾ ਸੀ। ਲੰਘੀ ਰਾਤ ਇਸ ਸਬੰਧੀ ਪਿੰਡ ਦੇ ਜਿੰਮ ਵਿਚ ਫ਼ੈਸਲਾ ਰੱਖਿਆ ਗਿਆ ਸੀ, ਜਿਥੇ ਹਰਜੋਤ ਦੇ ਨਾਲ ਉਸਦਾ ਲੜਕਾ ਜਗਦੀਪ ਸਿੰਘ ਵੀ ਗਿਆ। ਉਥੇ ਹੋਏ ਤਕਰਾਰ ਦੇ ਚਲਦਿਆਂ ਸ਼ੁਭਕਰਨ ਸਿੰਘ ਪੁੱਤਰ ਸਤਨਾਮ ਸਿੰਘ, ਗੁਰਪ੍ਰਤਾਪ ਸਿੰਘ ਪੁੱਤਰ ਗੁਰਭੇਜ ਸਿੰਘ, ਦਿਲਬਾਗ ਸਿੰਘ ਪੁੱਤਕਰ ਸਤਨਾਮ ਸਿੰਘ, ਖੰਡੀ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਲਾਲਪੁਰਾ ਅਤੇ ਲਵ ਵਾਸੀ ਤੁੜ ਨੇ ਉਸਦੇ ਲੜਕੇ ਉੱਪਰ ਚਾਕੂ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਹ ਆਪਣੇ ਲੜਕੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਆਇਆ ਜਿਥੇ ਉਸਦੀ ਮੌਤ ਹੋ ਗਈ।

    ਥਾਣਾ ਸਦਰ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਸ਼ੁਭਕਰਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਦਿਲਬਾਗ ਸਿੰਘ, ਖੰਡੀ ਅਤੇ ਲਵ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਦੂਜੇ ਪਾਸੇ ਮਿ੍ਰਤਕ ਦੇ ਵਾਰਸਾਂ ਨਿਸ਼ਾਨ ਸਿੰਘ, ਸਰਬਜੀਤ ਸਿੰਘ, ਜਗਰੂਪ ਸਿੰਘ, ਸਰਦੂਲ ਸਿੰਘ, ਕੁਲਵੰਤ ਸਿੰਘ ਕੰਗ, ਕੁਲਵੰਤ ਸਿੰਘ ਲਾਲਪੁਰ, ਦਲਬੀਰ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੁਕੱਦਮੇ ਵਿਚ ਐੱਸਸੀ, ਐੱਸਟੀ ਐਕਟ ਦੀਆਂ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

    LEAVE A REPLY

    Please enter your comment!
    Please enter your name here