ਜਿਲ੍ਹਾ ਪੱਧਰ ਦਾ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ

    0
    159

    ਹੁਸ਼ਿਆਰਪਰ (ਸ਼ਾਨੇ ) ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਸ਼ਨ ਐਡ ਕੰਟਰੋਲ ਆਫ ਡੈਫਨੈਸ ਅਧੀਨ ਜਿਲ੍ਹਾ ਪੱਧਰ ਤੇ ਆਸ਼ਾ ਵਰਕਰਾਂ ਅਤੇ ਆਗਨਵਾੜੀ ਵਰਕਰਾਂ ਦਾ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਡਾ. ਰਜਿੰਦਰ ਰਾਜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਪ੍ਰੋਗਰਾਮ ਅਫਸਰ ਡਾ. ਸਵਾਤੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਸਿਖਲਾਈ ਪ੍ਰੋਗਰਾਮ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦਿਆ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਇਸ ਕੌਮੀ ਪ੍ਰੋਗਰਾਮ ਦਾ ਮਕਸਦ ਬੋਲੇਪੰਨ , ਅਤੇ ਬਹਿਰਾਂਪਨ ਦੀ ਜਲਦ ਜਾਂਚ ਕਰਕੇ ਮਰੀਜ਼ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਤਾਂ ਜੋ ਕਿ ਇਸ ਨਾਲ ਹੋਣ ਵਾਲੀ ਪੱਕੀ ਅਪੰਗਤਾਂ ਨੂੰ ਘਟਾਇਆ ਜਾ ਸਕੇ । ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਭਾਰਤ ਵਿੱਚ 60 ਮਿਲੀਅਨ ਲੋਕ ਬਹਿਰਾਪਨ ਤੋ ਪ੍ਰਭਾਵਿਤ ਹਨ , ਤੇ ਜੇਕਰ ਇਸ ਦਾ ਸਮੇ ਸਿਰ ਜਾਂਚ ਅਤੇ ਇਲਾਜ ਹੋ ਜਾਵੇ ਤਾਂ 50 ਪ੍ਰਤੀਸ਼ਤ ਬਿਮਾਰੀ ਨੂੰ ਘਟਾਇਆ ਜਾ ਸਕਦਾ ਹੈ , ਬਿਮਾਰੀ ਦਾ ਇਲਾਜ ਹੋਣ ਨਾਲ 80 ਪ੍ਰਤੀਸ਼ਤ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ । ਡਾ. ਸਵਾਤੀ ਨੋਡਲ ਅਫਸਰ ਨੇ ਦੱਸਿਆ ਕਿ ਘੱਟ ਸੁਣਨ ਵਾਲੇ ਬੱਚਿਆਂ ਦਾ ਜੇਕਰ ਸਹੀ ਸਮੇ ਤੇ ਇਲਾਜ ਹੋ ਜਾਵੇ ਤਾਂ ਉਹ ਸਮਾਜ ਵਿੱਚ ਨੋਰਮਲ ਜਿੰਦਗੀ ਜੀ ਸਕਦਾ ਹੈ । ਇਸ ਸਿਖਲਾਈ ਪ੍ਰੋਗਰਾਮ ਵਿੱਚ ਨੱਕ ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਵੱਲੋ ਪ੍ਰਜੈਕਟਰ ਰਾਹੀ ਸਿਖਲਾਈ ਰਾਹੀ ਭਾਗੀਦਾਰਾ ਨੂੰ ਐਨ. ਪੀ. ਪੀ. ਸੀ. ਡੀ. ਬਾਰੇ ਵਿਸ਼ਥਾਰ ਪੂਰਵਕ ਸਿਖਲਾਈ ਦਿੱਤੀ । ਉਹਨਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਿਹਤ ਸੰਸਥਾਵਾਂ ਤੇ ਅਧਿਆਪਕ ਆਗਨਵਾੜੀ ਵਰਕਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਿਖਲਾਈ ਦੇ ਕੇ ਇਸ ਪ੍ਰੋਗਰਾਮ ਦੇ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ । ਇਸ ਮੋਕੇ ਡੀ. ਪੀ. ਐਮ. ਮੁਹੰਮਦ ਆਸਿਫ , ਹਾਜਰ ਸਨ ।

    LEAVE A REPLY

    Please enter your comment!
    Please enter your name here