ਜਿਓ-ਫੇਸਬੁੱਕ ਡੀਲ ‘ਤੇ ਆਨੰਦ ਮਹਿੰਦਰਾ ਨੇ ਕੀਤੀ ਮੁਕੇਸ਼ ਅੰਬਾਨੀ ਦੀ ਤਾਰੀਫ਼:

    0
    136

    ਮੁੰਬਈ, ਜਨਗਾਥਾ ਟਾਇਮਜ਼ : (ਸਿਮਰਨ)

    ਮੁੰਬਈ : ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਫੇਸਬੁੱਕ ਵੱਲੋਂ ਰਿਲਾਇੰਸ ਜਿਓ ਵਿਚ 9.9 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਵਾਲੀ ਡੀਲ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਸੌਦਾ ਨਾ ਸਿਰਫ਼ ਦੋ ਦੇਸ਼ਾਂ ਲਈ ਹੈ, ਬਲਕਿ ਅਰਥਵਿਵਸਥਾ ਲਈ ਵੀ ਚੰਗੀ ਹੈ।

    ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉਤੇ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ ਫੇਸਬੁੱਕ ਨਾਲ ਜਿਓ ਦਾ ਸੌਦਾ ਉਨ੍ਹਾਂ ਦੋਵਾਂ ਲਈ ਚੰਗਾ ਹੈ, ਬਲਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਵਿਚ ਇਹ ਫ਼ੈਸਲਾ ਕਰਨਾ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਸੰਕੇਤ ਹੈ।

    ਅਨੰਦ ਮਹਿੰਦਰਾ ਅੱਗੇ ਕਹਿੰਦੇ ਹਨ ਕਿ ਇਹ ਉਸ ਪਰਿਕਲਪਨਾ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਵਿਸ਼ਵ ਦੇ ਵਿਕਾਸ ਦਾ ਨਵਾਂ ਇੰਜਣ ਬਣੇਗਾ।

    ਰਿਲਾਇੰਸ ਜਿਓ ਵਿਚ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਹਿੱਸੇਦਾਰੀ ਖ਼ਰੀਦਦੇਗੀ। ਇਸ ਦੇ ਲਈ ਫੇਸਬੁੱਕ ਨੇ ਜਿਓ ਪਲੇਟਫਾਰਮ ਵਿਚ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ ਫੇਸਬੁੱਕ ਨੂੰ ਜਿਓ ਵਿਚ 9.99 ਪ੍ਰਤੀਸ਼ਤ ਹਿੱਸੇਦਾਰੀ ਮਿਲੇਗੀ। ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ ਜਿਓ ਦਾ ਐਂਟਰਪ੍ਰਾਈਜ਼ ਵੈਲਯੂ ਵਧ ਕੇ 4.62 ਲੱਖ ਕਰੋੜ ਹੋ ਗਿਆ ਹੈ।

    ਦੱਸ ਦਈਏ ਕਿ ਜਿਓ ਨੂੰ ਮਈ 2016 ਵਿੱਚ ਲਾਂਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੂਰਸੰਚਾਰ ਉਦਯੋਗ ਵਿੱਚ ਸਸਤੇ ਡੇਟਾ ਅਤੇ ਮੁਫ਼ਤ ਕਾਲਿੰਗ ਦਾ ਇੱਕ ਪੜਾਅ ਸ਼ੁਰੂ ਹੋਇਆ। ਇਸ ਡਾਟਾ ਵਾਰ ਵਿੱਚ ਜਿਓ ਨੇ ਹੌਲੀ ਹੌਲੀ ਦੂਰ ਸੰਚਾਰ ਉਦਯੋਗ ਵਿੱਚ ਆਪਣਾ ਪੈਰ ਜਮਾ ਲਏ। ਅੱਜ ਜਿਓ ਦੇ ਲਗਭਗ 38 ਕਰੋੜ ਗਾਹਕ ਹਨ ਅਤੇ ਇਸਦਾ ਗਾਹਕ ਅਧਾਰ ਸਭ ਤੋਂ ਵੱਡਾ ਬਣ ਗਿਆ ਹੈ। ਫੇਸਬੁੱਕ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਸ ਦੇ 400 ਮਿਲੀਅਨ ਉਪਯੋਗਕਰਤਾ ਹਨ ਅਤੇ ਇਸ ਸਾਲ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ 85 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ।

     

    LEAVE A REPLY

    Please enter your comment!
    Please enter your name here