ਜਸਬੀਰ ਸਿੰਘ ਡਿੰਪਾ ਵਲੋਂ ਐਲਾਨ, ਮ੍ਰਿਤਕਾਂ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਾਏਗੀ ਸਰਕਾਰ

    0
    152

    ਤਰਨਤਾਰਨ, ਜਨਗਾਥਾ ਟਾਇਮਸ: (ਰਵਿੰਦਰ)

    ਤਰਨਤਾਰਨ: ਨਜਾਇਜ਼ ਸ਼ਰਾਬ ਪੀਣ ਕਾਰਨ ਹੋਈਆਂ ਵੱਡੀ ਗਿਣਤੀ ‘ਚ ਮੌਤਾਂ ਦੇ ਮਾਮਲਿਆਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਜਾਂਚ ਟੀਮ ਬਣਾਈ ਗਈ ਹੈ। ਹਾਲਾਂਕਿ ਇਸ ਦੁਖਾਂਤ ‘ਤੇ ਵੱਖ-ਵੱਖ ਰਾਜਨੀਤਿਕ ਨੇਤਾ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ ਤੇ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਸਹਿਮਤ ਹੋਏ ਹਨ।

    ਹੁਣ ਇਸ ਮਾਮਲੇ ‘ਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਵੇਗੀ। ਹਾਲਾਂਕਿ ਪਹਿਲਾਂ ਇਹ ਮੁਆਵਜ਼ਾ ਰਾਸ਼ੀ ਇਕ-ਇਕ ਲੱਖ ਰੁਪਏ ਐਲਾਨੀ ਗਈ ਸੀ। ਇਸ ਦੇ ਨਾਲ ਹੀ ਨਜਾਇਜ਼ ਸ਼ਰਾਬ ਦੀ ਸਾਰੀ ਚੇਨ ਫੜੀ ਜਾਵੇਗੀ।

    ਡਿੰਪਾ ਮੁਤਾਬਕ ਦੋ ਦਿਨ ‘ਚ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰ ਵੀ ਕੀਤੀ ਜਾਏਗੀ। ਇਸ ਦੇ ਨਾਲ ਹੀ ਪਰਿਵਾਰ ਮੈਂਬਰਾਂ ਨੇ ਹਮਦਰਦੀ ਜ਼ਾਹਰ ਕਰਦਿਆਂ ਡੰਪਾ ਨੇ ਐਲਾਨ ਕੀਤਾ ਕਿ ਸਰਕਾਰ ਇਲਾਜ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਏਗੀ।

    LEAVE A REPLY

    Please enter your comment!
    Please enter your name here