ਚੰਡੀਗੜ੍ਹ ਦੀ ਐੱਸ.ਐੱਚ.ਓ. ਨੂੰ ਰਿਸ਼ਵਤ ਮਾਮਲੇ ‘ਚ ਮਿਲੀ ਜ਼ਮਾਨਤ !

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਮਾਮਲੇ ‘ਚ ਮੁਅੱਤਲ ਕੀਤੀ ਲੇਡੀ ਐੱਸ.ਐੱਚ.ਓ. ਜਸਵਿੰਦਰ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਉਹ 5 ਲੱਖ ਰੁਪਏ ਦੀ ਰਿਸ਼ਵਤਖੋਰੀ ਕੇਸ ਵਿੱਚ ਮੁਲਜ਼ਮ ਹੈ।

    ਲੇਡੀ ਐੱਸ.ਐੱਚ.ਓ. ਅਤੇ ਉਸਦੇ ਸਾਥੀ ਭਗਵਤਾਨ ਸਿੰਘ ਦੇ ਖ਼ਿਲਾਫ਼ ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਤੋਂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ 29 ਜੂਨ ਨੂੰ ਧਾਰਾ 120 ਬੀ, ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਗੁਰਦੀਪ ਸਿੰਘ ਨੇ ਸੀਬੀਆਈ ਨੂੰ ਦੱਸਿਆ ਸੀ ਕਿ ਉਸਨੇ ਪਹਿਲਾਂ ਹੀ ਲੇਡੀ ਐੱਸ.ਐੱਚ.ਓ. ਨੂੰ 2 ਲੱਖ ਰੁਪਏ ਦਿੱਤੇ ਹਨ ਤਾਂ ਕਿ ਉਸਦੇ ਖ਼ਿਲਾਫ਼ ਝੂਠਾ ਧੋਖਾਧੜੀ ਦਾ ਪਰਚਾ ਨਾ ਹੋਵੇ ਪਰ ਉਸ ਤੋਂ ਬਾਅਦ ਲੇਡੀ ਐੱਸ.ਐੱਚ.ਓ. ਵੱਲੋਂ ਫਿਰ ਤੋਂ ਗੁਰਦੀਪ ਸਿੰਘ ਕੋਲੋਂ 3 ਲੱਖ ਰੁਪਏ ਹੋਰ ਮੰਗੇ ਗਏ ਸਨ।

    LEAVE A REPLY

    Please enter your comment!
    Please enter your name here