ਚੋਰਾਂ ਨੇ ਬੈਂਕ ਆਫ਼ ਇੰਡੀਆ ਦੇ ਏਟੀਐੱਮ ‘ਚੋਂ ਚੋਰੀ ਕੀਤੇ 19 ਲੱਖ ਰੁਪਏ !

    0
    114

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਨੂਰਪੁਰ ਬੇਦੀ : ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ ‘ਤੇ ਸਥਿਤ ਪਿੰਡ ਬਜਰੂੜ ਦੇ ਬੈਂਕ ਆਫ਼ ਇੰਡੀਆ ਦੇ ਏਟੀਐੱਮ ਨੂੰ ਚੋਰਾਂ ਵੱਲੋਂ ਫ਼ਿਲਮੀ ਅੰਦਾਜ਼ ਵਿਚ ਤੋੜ ਕੇ 19 ਲੱਖ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਾਹਿਰ ਚੋਰਾਂ ਨੇ ਸਿਰਫ਼ 15 ਮਿੰਟਾਂ ਵਿਚ ਚੋਰੀ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਨੂੰ ਸਪਰੇਅ ਛਿੜਕ ਕੇ ਬੰਦ ਕੀਤਾ ਗਿਆ।

    ਜਿਸ ਉਪਰੰਤ ਚੋਰ ਏਟੀਐੱਮ ਦੇ ਸ਼ਟਰ ਦੇ ਤਾਲਿਆਂ ਤੋਂ ਉੱਪਰੋਂ ਸ਼ਟਰ ਨੂੰ ਕੱਟ ਕੇ ਏਟੀਐੱਮ ਦੇ ਅੰਦਰ ਦਾਖ਼ਲ ਹੋਏ ਤੇ ਚੋਰਾਂ ਵੱਲੋਂ ਬੜੀ ਫੁਰਤੀ ਨਾਲ ਸਿਰਫ਼ 15 ਮਿੰਟਾਂ ਵਿਚ ਹੀ ਏਟੀਐੱਮ ਅੰਦਰ ਪਈ ਕਰੀਬ 19 ਲੱਖ ਦੀ ਨਕਦੀ ਚੋਰੀ ਕਰ ਲਈ ਗਈ ਹੈ।

    ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ ਫੁਟੇਜ ਅਨੁਸਾਰ ਚੋਰ ਸਵੇਰੇ 1.55 ਵਜੇ ਗੱਡੀ ਵਿੱਚ ਆਏ ਅਤੇ 2.10 ਵਜੇ ਚੋਰੀ ਕਰਕੇ ਰਫੂ ਚੱਕਰ ਹੋ ਗਏ ਸਨ।

    LEAVE A REPLY

    Please enter your comment!
    Please enter your name here