ਚੋਰਾਂ ਨੇ ਫੇਰਿਆ ਸਾਬਕਾ ਫੌਜੀ ਦੇ ਘਰ ‘ਤੇ ਹੱਥ !

    0
    147

    ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬੇ ਗੁਰੂਹਰਸਹਾਏ ਅੰਦਰ ਚੋਰਾਂ ਵੱਲੋਂ ਚੋਰੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਸਾਬਕਾ ਫੌਜ਼ੀ ਦੇ ਘਰ ਵਿਚੋਂ ਚੋਰ ਇਕ ਲੱਖ 15 ਹਜ਼ਾਰ ਰੁਪਏ ਅਤੇ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਸੀ ਨੇ ਦੱਸਿਆ ਕਿ ਉਹ ਆਪਣੇ ਵਿਹੜੇ ਵਿਚ ਸੋਂ ਰਹੇ ਸਨ ਤੇ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਕੰਧ ਨੂੰ ਪਾੜ ਲਗਾ ਕੇ ਘਰ ਦੇ ਅੰਦਰ ਦਾਖ਼ਲ ਹੋ ਕੇ ਘਰ ਵਿਚ ਪਏ 1 ਲੱਖ 15 ਹਜ਼ਾਰ ਰੁਪਏ ਅਤੇ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ।

    ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਟਰੱਕ ਡਰਾਈਵਰ ਹੈ, ਜੋ ਬੀਤੇ ਦਿਨ ਵਾਪਸ ਆਪਣੇ ਘਰ ਬਾਹਰੋਂ ਪੈਸੇ ਕਮਾ ਕੇ ਲਿਆ ਸੀ ਅਤੇ ਉਹ ਪੈਸੇ ਘਰ ਪਏ ਸਨ ਤੇ ਲੜਕੀ ਦੇ ਵਿਆਹ ਵਾਸਤੇ ਸੋਨੇ ਦੇ ਗਹਿਣੇ ਬਣਾ ਕੇ ਘਰ ਰੱਖੇ ਸਨ ਜੋ ਚੋਰ ਘਰ ਵਿਚੋਂ ਸਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਨੇ ਇਸ ਸੰਬੰਧ ਵਿਚ ਥਾਣਾ ਗੁਰੂਹਰਸਹਾਏ ਵਿਚ ਲਿਖਤੀ ਦਰਖ਼ਾਸਤ ਦੇ ਦਿੱਤੀ ਹੈ। ਬਲਵੀਰ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਚੋਰਾਂ ਕੋਲੋਂ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਦੁਆਇਆ ਜਾਵੇ।

    LEAVE A REPLY

    Please enter your comment!
    Please enter your name here